ਭ੍ਰਿਸ਼ਟਾਚਾਰ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ 'ਆਪ', ਲਾਏ ਵੱਡੇ ਇਲਜ਼ਾਮ

Friday, Feb 17, 2023 - 04:51 PM (IST)

ਭ੍ਰਿਸ਼ਟਾਚਾਰ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ 'ਆਪ', ਲਾਏ ਵੱਡੇ ਇਲਜ਼ਾਮ

ਜਲੰਧਰ (ਸੋਨੂੰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਵਿਖੇ ਆਦਮਪੁਰ ਦੌਰੇ 'ਤੇ ਪਹੁੰਚੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਉਥੇ ਹੀ ਆਮ ਆਦਮੀ ਪਾਰਟੀ 'ਤੇ ਵੀ ਤੰਜ ਵੀ ਕੱਸੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਵਿਧਾਇਕ ਦੇ ਪੀ. ਏ. ਵੱਲੋਂ ਰਿਸ਼ਵਤ ਲਿਜਾਣ ਦੇ ਮਾਮਲੇ 'ਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਡੀ ਈਮਾਨਦਾਰ ਪਾਰਟੀ ਹੈ, ਸਾਡੇ ਵਿਧਾਇਕ ਈਮਾਨਦਾਰ ਹਨ ਪਰ ਹੋ ਕੀ ਰਿਹਾ ਹੈ। ਹਰ ਮਹੀਨੇ ਕੋਈ ਨਾ ਕੋਈ ਇਨ੍ਹਾਂ ਦਾ ਵਿਧਾਇਕ ਫੜਿਆ ਜਾ ਰਿਹਾ ਹੈ ਅਤੇ ਫਿਰ ਪਾਰਟੀ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। 

ਇਹ ਵੀ ਪੜ੍ਹੋ : ਕਰੱਪਸ਼ਨ 'ਤੇ ਵਿਰੋਧੀਆਂ ਨੂੰ CM ਭਗਵੰਤ ਮਾਨ ਦਾ ਦੋ ਟੁਕ ਜਵਾਬ, ਅਸੀਂ ਨਹੀਂ ਕਿਸੇ ਨੂੰ ਬਖ਼ਸ਼ਣਾ, ਜਿਹੜਾ ਮਰਜ਼ੀ ਹੋਵੇ

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਮਿਤ ਰਤਨ ਉਹ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਚੋਂ ਕੱਢ ਦਿੱਤਾ ਸੀ ਕਿਉਂਕਿ ਉਹ ਠੱਗੀਆਂ ਮਾਰਦਾ ਸੀ। ਸਾਡੀ ਕਮੇਟੀ ਨੇ ਜਦੋਂ ਰਿਪੋਰਟ ਬਣਾਈ ਸੀ ਤਾਂ ਪਤਾ ਲੱਗਾ ਸੀ ਕਿ ਕਿਸੇ ਕੋਲੋਂ 5 ਲੱਖ ਤਾਂ ਕਿਸੇ ਤਾਂ 10 ਲੱਖ ਦੀ ਠੱਗੀ ਮਾਰੀ ਸੀ। ਉਸੇ ਭ੍ਰਿਸ਼ਟਾਚਾਰੀ ਨੂੰ ਆਮ ਆਦਮੀ ਪਾਰਟੀ ਨੇ ਦੋਬਾਰਾ ਟਿਕਟ ਦੇ ਦਿੱਤੀ, ਜਿਸ ਦਾ ਨਤੀਜਾ ਉਹੀ ਨਿਕਲਿਆ, ਕਿਉਂਕਿ ਇਸ ਨੂੰ ਕਰੱਪਸ਼ਨ ਦੀ ਬੀਮਾਰੀ ਹੈ। ਭਗਵੰਤ ਮਾਨ ਨੂੰ ਇਸ ਨੂੰ ਬਚਾਉਣ  ਦੀ ਬਜਾਏ ਤੁਰੰਤ ਅੰਦਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : 7 ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਹੀ ਨਿਕਲਿਆ ਕਾਤਲ, ਜ਼ਹਿਰ ਦਾ ਟੀਕਾ ਲਗਾ ਕੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News