ਸੁਖਬੀਰ ਬਾਦਲ ਦਾ ਪੰਜਾਬ ਸਰਕਾਰ ’ਤੇ ਵੱਡਾ ਹਮਲਾ, ਕਿਹਾ-ਚੰਨੀ ਨੂੰ ਕੋਈ ਮੁੱਖ ਮੰਤਰੀ ਨਹੀਂ ਮੰਨਦਾ
Friday, Dec 24, 2021 - 05:56 PM (IST)
ਜਗਰਾਓ (ਵੈੱਬ ਡੈਸਕ)— ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਜਗਰਾਓਂ ਵਿਚ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜਿੱਥੇ ਪੰਜਾਬ ਸਰਕਾਰ ’ਤੇ ਵੱਡੇ ਹਮਲੇ ਬੋਲੇ, ਉਥੇ ਹੀ ਕੇਜਰੀਵਾਲ ਨੂੰ ਵੀ ਰਗੜੇ ਲਾਏ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਹਮਲਾ ਬੋਲਦੇ ਕਿਹਾ ਕਿ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ ਕੋਈ ਵੀ ਮੁੱਖ ਮੰਤਰੀ ਨਹੀਂ ੰਮੰਨਦਾ ਕਿਉਂਕਿ ਚੰਨੀ ਨੂੰ ਖ਼ੁਦ ਨਹੀਂ ਪਤਾ ਸੀ ਕਿ ਉਸ ਨੇ ਮੁੱਖ ਮੰਤਰੀ ਬਣਨਾ ਹੈ। ਇਹ ਤਾਂ ਦਾਅ ਲੱਗ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਗਰੀਬਾਂ ਦੀ ਬਾਂਹ ਫੜਨ ਲਈ ਬਣਾਇਆ ਹੈ ਜਾਂ ਫਿਰ ਮੱਝਾਂ ਚੋਅਨ ਲਈ। ਪੰਜਾਬ ’ਚ ਕੋਈ ਸਰਕਾਰ ਹੀ ਨਹੀਂ ਹੈ। ਸਿੱਧੂ ’ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਇਹ ਜਿਹੜਾ ਨਵਜੋਤ ਸਿੱਧੂ, ਜਿਸ ਨੂੰ ਮੈਂ ਪਾਗਲ ਸਿੱਧੂ ਕਹਿੰਦਾ ਹਾਂ, ਉਹ ਵੀ ਮੁੱਖ ਮੰਤਰੀ ਸਾਬ੍ਹ ਨੂੰ ਚੰਨੀ ਕਹਿ ਕੇ ਬੁਲਾਉਂਦਾ ਹੈ। ਸਿੱਧੂ ਇਹ ਨਹੀਂ ਕਹਿੰਦਾ ਕਿ ਸੀ. ਐੱਮ. ਮੇਰੇ ਨਾਲ ਬੈਠੇ ਹਨ ਜਦਕਿ ਇਹ ਕਹਿੰਦਾ ਹੈ ਕਿ ਓ ਚੰਨੀ ਖੜ੍ਹਾ ਹੋ। ਉਨ੍ਹਾਂ ਨੂੂੰ ਚੰਨੀ ਕਹਿ ਕੇ ਬੁਲਾਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੁਸੀਂ ਬਣਾਇਆ ਹੈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਸਾਬ੍ਹ ਤਾਂ ਕਹੋ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਵੱਡਾ ਬਿਆਨ, ਕਾਂਗਰਸ ਨੂੰ ਬਿਕਰਮ ਦੇ ਸੁਫ਼ਨੇ ਆਉਂਦੇ ਸਨ ਤੇ ਉਨ੍ਹਾਂ ਦੇ ਨਾਂ ਤੋਂ ਕੰਬਦੇ ਸਨ
ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦਿਆਂ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਤਾਂ ਇਹੀ ਨਹੀਂ ਪਤਾ ਕਿ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਮੈਂ ਮੁੱਖ ਮੰਤਰੀ ਬਣਨਾ ਹੈ ਤਾਂ ਭਗਵੰਤ ਮਾਨ ਕਹਿੰਦਾ ਹੈ ਕਿ ਮੈਂ ਬਣਨਾ ਹੈ। ਉਨ੍ਹਾਂ ਭਗਵੰਤ ਮਾਨ ਵੱਲੋਂ ਖਾਧੀ ਗਈ ਸਹੁੰ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਸੰਗਰੂਰ ਵਿਚ ਸਟੇਜ ’ਤੇ ਮਾਂ ਲਿਜਾ ਕੇ ਮਾਂ ਦੇ ਸਿਰ ’ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਅੱਜ ਤੋਂ ਕਦੇ ਵੀ ਉਹ ਸ਼ਰਾਬ ਨਹੀਂ ਪੀਵੇਗਾ ਜਦਕਿ ਇਸ ਦੇ ਤਿੰਨ ਦਿਨਾਂ ਬਾਅਦ ਹੀ ਭਗਵੰਤ ਮਾਨ ਦੀ ਸ਼ਰਾਬ ਦੇ ਡੱਕੇ ਦੀ ਵੀਡੀਓ ਸਾਹਮਣੇ ਆ ਗਈ ਸੀ। ਜਿਹੜਾ ਮਾਂ ਦੀ ਝੂਠੀ ਸਹੁੰ ਖਾ ਸਕਦਾ ਹੈ ਉਹ ਕੋਈ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਲੰਧਰ ’ਚ ਵਧੀ ਸਖ਼ਤੀ, ਨਵੇਂ ਹੁਕਮ ਜਾਰੀ ਕਰਕੇ ਲਾਈਆਂ ਇਹ ਪਾਬੰਦੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ