ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ ’ਤੇ ਪੰਜਾਬੀਆਂ ਲਈ ਰਾਖਵੀਆਂ ਹੋਣਗੀਆਂ 75 ਫ਼ੀਸਦੀ ਨੌਕਰੀਆਂ

Wednesday, Nov 17, 2021 - 05:57 PM (IST)

ਜਲੰਧਰ/ਫਿਲੌਰ— ਆਉਣ ਵਾਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਹਲਕਾ ਫਿਲੌਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਫਿਲੌਰ ਦੇ ਪਿੰਡ ਗੋਹਾਵਰ ਵਿਖੇ ਲੋਕ ਮਿਲਣੀ ਦੌਰਾਨ ਪੁੱਜੇ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਮੌਕੇ ਕਈ ਵੱਡੇ ਐਲਾਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਲਈ ਰੱਖੀਆਂ ਜਾਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਮੁੜ ਤੋਂ ਨੀਲੇ ਕਾਰਡ ਪਹਿਲੇ ਮਹੀਨੇ ਹੀ ਬਣਾ ਦਿੱਤੇ ਜਾਣਗੇ। ਹਰ ਪਰਿਵਾਰ ਦੀ ਮੁੱਖ ਔਰਤ ਦੇ ਖਾਤੇ ’ਚ ਦੋ ਹਜ਼ਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ 400 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵੀ ਐਲਾਨ ਕੀਤਾ।  ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਜੇਕਰ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਉਹ ਪੰਜਾਬ ’ਚ ਹੋਈਆਂ ਹਨ। ਹਰ ਪਰਿਵਾਰ ਦਾ ਹੈਲਥ ਇੰਸ਼ੋਰੈਂਸ ਕਾਰਡ ਬਣਾਇਆ ਜਾਵੇਗਾ, ਜਿਸ ਨਾਲ 10 ਲੱਖ ਤੱਕ ਪਰਿਵਾਰਕ ਮੈਂਬਰ ਆਪਣਾ ਇਲਾਜ ਮੁਫ਼ਤ ਕਰਵਾ ਸਕਣਗੇ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ 50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

PunjabKesari

ਵਿਦਿਆਰਥੀਆਂ ਲਈ ਐਲਾਨ ਕਰਦੇ ਸੁਖਬੀਰ ਬਾਦਲ ਨੇ ਕਿਹਾ ਕਿ ਇਕ ਸਟੂਡੈਂਟ ਕਾਰਡ ਬਣਾਇਆ ਜਾਵੇਗਾ, ਜਿਸ ਨਾਲ ਪੜ੍ਹਾਈ ਵਾਸਤੇ ਜਿੰਨੇ ਖ਼ਰਚਾ ਕਰਨਾ ਹੈ, ਉਸ ਦੀ ਲਿਮਟ 10 ਲੱਖ ਰੁਪਏ ਹੋਵੇਗੀ ਅਤੇ ਵਿਆਜ ਵੀ ਸਾਡੀ ਸਰਕਾਰ ਹੀ ਭਰੇਗੀ। ਵਿਦਿਆਰਥੀ ਸਿਰਫ਼ ਕਾਲਜ ਤੋਂ ਚਿੱਠੀ ਲੈ ਕੇ ਆਉਣਗੇ ਅਤੇ ਕਾਰਡ ਜ਼ਰੀਏ ਸਾਡੀ ਸਰਕਾਰ ਵੱਲੋਂ ਫੀਸ ਭਰੀ ਜਾਵੇਗੀ। ਦੋਆਬੇ ’ਚ ਡਾ. ਅੰਬੇਡਕਰ ਜੀ ਦੇ ਨਾਂ ’ਤੇ ਯੂਨੀਵਰਸਿਟੀ ਅਤੇ ਬਾਬੂ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਮੈਡੀਕਲ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਐਕਟ ਬਣਾਇਆ ਜਾਵੇਗਾ, ਜਿਸ ’ਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਵਾਸਤੇ ਰੱਖੀਆਂ ਜਾਣਗੀਆਂ। 

ਕੈਪਟਨ ਨੂੰ ਲਾਹ ਕੇ ਖ਼ੁਦ ਨੂੰ ਦੁੱਧ ਦੇ ਧੋਤੇ ਦੱਸਣ ਲਈ ਕਾਂਗਰਸੀਆਂ ਨੇ ਕੀਤਾ ਡਰਾਮਾ
ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵੇਖਿਆ ਜਾਵੇ ਤਾਂ ਦੇਸ਼ ਦੀ ਆਜ਼ਾਦੀ ’ਚ ਸਭ ਤੋਂ ਵੱਧ ਸ਼ਹਾਦਤਾਂ ਅਤੇ ਕੁਰਬਾਨੀਆਂ ਅਕਾਲੀ ਦਲ ਦੀ ਪਾਰਟੀ ਨੇ ਦਿੱਤੀਆਂ ਹਨ। ਆਜ਼ਾਦੀ ਦੇ ਬਾਅਦ ਵੀ ਜੇਕਰ ਕਿਸੇ ਗ਼ਰੀਬ, ਕਿਸਾਨ ਅਤੇ ਮਜ਼ਦੂਰ ਨੂੰ ਕੋਈ ਵੀ ਮੁਸ਼ਕਿਲ ਆਈ ਹੈ ਤਾਂ ਅਕਾਲੀ ਦਲ ਨੇ ਹੀ ਲੜਾਈ ਲੜੀ ਹੈ। ਸਾਰੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਦਿੱਤੀਆਂ ਹਨ। ਇਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ। ਕਾਂਗਰਸ ਦੀ ਪਾਰਟੀ ਆਉਂਦੀ ਹੈ ਤਾਂ ਸਿਰਫ਼ ਜਨਤਾ ਨੂੰ ਲੁੱਟਣਾ ਹੀ ਸ਼ੁਰੂ ਕਰ ਦਿੰਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਅਮਨ-ਫਤਿਹ ਗੈਂਗ ਦੀ ਵਾਇਰਲ ਆਡੀਓ ਨੇ ਉਡਾਈ ਪੁਲਸ ਦੀ ਨੀਂਦ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਪੰਜਾਬ ’ਚ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਸਭ ਕਾਂਗਰਸ ਦੀ ਹੀ ਦੇਣ ਹੈ। ਸਭ ਤੋਂ ਵੱਧ ਰੇਤ ਮਾਫ਼ੀਆ ਰੋਪੜ ਜ਼ਿਲ੍ਹੇ ’ਚ ਹੈ, ਜਿੱਥੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਕਾਂਗਰਸ ਨੇ ਪੰਜ ਸਾਲਾਂ ਵਿਚ ਕੀਤਾ ਕੀ ਹੈ? ਪੰਜ ਸਾਲਾਂ ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਜਨਤਾ ਵਿਚਾਲੇ ਕਦੇ ਵਿਖਾਈ ਨਹੀਂ ਦਿੱਤੇ ਸਨ। ਹੁਣ ਤਾਂ ਕਾਂਗਰਸ ਨੇ ਕੈਪਟਨ ਨੂੰ ਲਾਹ ਕੇ ਡਰਾਮਾ ਕੀਤਾ ਹੈ ਅਤੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂਕਿ ਕਾਂਗਰਸੀ ਦੋ ਮਹੀਨੇ ਇਹ ਕਹਿ ਸਕਣ ਕਿ ਸਾਰੇ ਪਾਪ ਤਾਂ ਕੈਪਟਨ ਨੇ ਕੀਤੇ ਹਨ ਅਸੀਂ ਤਾਂ ਦੁੱਧ ਦੇ ਧੋਤੇ ਹਾਂ। ਕਾਂਗਰਸ ਨੇ ਸਕਾਲਰਸ਼ਿਪ ਨੂੰ ਬੰਦ ਕਰਕੇ ਸਭ ਤੋਂ ਵੱਡਾ ਪਾਪ ਕੀਤਾ ਹੈ ਅਤੇ ਬੱਚਿਆਂ ਨੂੰ ਸਕਾਲਰਸ਼ਿਪ ਨਾ ਦੇ ਕੇ ਪੜ੍ਹਾਈ ਤੋਂ ਵਾਂਝੇ ਰੱਖਿਆ ਹੈ। ਫਿਲੌਰ ਹਲਕੇ ਦੇ ਦੌਰੇ ਮੌਕੇ ਉਨ੍ਹਾਂ ਵੱਲੋਂ ਪਿੰਡ ਤਖਰ ਵਿਖੇ ਭਰਵੀਂ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਬਲਦੇਵ ਸਿੰਘ ਖਹਿਰਾ ਵਿਧਾਇਕ ਅਤੇ ਹੋਰ ਕਈ ਆਗੂ ਮੌਜੂਦ ਹਾਜ਼ਰ ਸਨ। 

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਸਖ਼ਤ ਚਿਤਾਵਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News