ਸੁਖਬੀਰ ਦਾ ਐਲਾਨ, ਸਰਕਾਰ ਬਣਨ ’ਤੇ ਮੁੜ ਬਣਾਵਾਂਗੇ ਨੀਲੇ ਕਾਰਡ, ਬੀਬੀਆਂ ਦੇ ਖਾਤਿਆਂ ’ਚ ਭੇਜਾਂਗੇ ਸਾਲ ਦੇ 24 ਹਜ਼ਾਰ

Saturday, Nov 13, 2021 - 02:59 PM (IST)

ਸੁਖਬੀਰ ਦਾ ਐਲਾਨ, ਸਰਕਾਰ ਬਣਨ ’ਤੇ ਮੁੜ ਬਣਾਵਾਂਗੇ ਨੀਲੇ ਕਾਰਡ, ਬੀਬੀਆਂ ਦੇ ਖਾਤਿਆਂ ’ਚ ਭੇਜਾਂਗੇ ਸਾਲ ਦੇ 24 ਹਜ਼ਾਰ

ਮੁਕੇਰੀਆਂ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੁਕੇਰੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਵੀ ਸਹੂਲਤਾਂ ਪੰਜਾਬ ’ਚ ਦਿੱਤੀਆਂ ਗਈਆਂ ਹਨ, ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਦਿੱਤੀਆਂ ਗਈਆਂ ਹਨ। ਸਕਾਲਰਸ਼ਿਪ ਦੀ ਸਕੀਮ ਵੀ ਬਾਦਲ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਗਿਆ। ਪੰਜ ਸਾਲਾ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ। ਸੁਖਬੀਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁੜ ਨੀਲੇ ਕਾਰਡ ਬਣਾਏ ਜਾਣਗੇ ਅਤੇ ਘਰ ਦੀਆਂ ਮੁਖੀ ਬੀਬੀਆਂ ਦੇ ਖ਼ਾਤਿਆਂ ’ਚ ਮਹੀਨੇ ਦੇ 2 ਹਜ਼ਾਰ ਰੁਪਏ ਪਾਏ ਜਾਣਗੇ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਭੰਗੀ ਚੋਅ 'ਚੋਂ 22 ਸਾਲਾ ਨੌਜਵਾਨ ਦੀ ਖ਼ੂਨ ਨਾਲ ਲਥਪਥ ਮਿਲੀ ਲਾਸ਼, ਫੈਲੀ ਸਨਸਨੀ

PunjabKesari

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਿਆ ਸੀ ਕਿ ਕਾਂਗਰਸ ਦਾ ਰਾਜ ਰਿਹਾ ਹੈ ਤੁਹਾਡਾ, ਕੋਈ ਇਕ ਵੀ ਕੰਮ ਦੀ ਨਿਸ਼ਾਨੀ ਦੱਸ ਦਿਓ ਤਾਂ ਚੰਨੀ ਸਾਬ੍ਹ ਉਹ ਵੀ ਨਹੀਂ ਦੱਸ ਸਕੇ। ਅਖ਼ੀਰ ’ਚ ਚੰਨੀ ਨੇ ਕਿਹਾ ਕਿ ਸਿਰਫ਼ ਪੇਚ ਵਰਕ ਹੀ ਕੀਤਾ ਹੈ। ਕਾਂਗਰਸ ਦੀ ਸਰਕਾਰ ਨੇ ਸਿਰਫ਼ ਪੰਜ ਸਾਲ ਜਨਤਾ ਨੂੰ ਲੁੱਟਿਆ ਹੀ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਵਿਗੜੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ’ਤੇ ਕਾਂਗਰਸੀ ਵਿਧਾਇਕਾਂ ਵੱਲੋਂ ਹੀ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਸਿੱਖ ਧਾਰਮਿਕ ਜਥੇਬੰਦੀਆਂ ਨੂੰ DGP ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਬੇਅਦਬੀ ਮਾਮਲਿਆਂ ’ਚ ਇਨਸਾਫ਼ ਮਿਲਣ ਦਾ ਭਰੋਸਾ

PunjabKesari

ਉਨ੍ਹਾਂ ਕਿਹਾ ਕਿ ਪੰਜਾਬ ’ਚ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਕਰਨ ਵਾਲੇ ਹਨ, ਉਹ ਕਰਦੇ ਨਹੀਂ ਪਏ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਤਾਂ ਇਸ ਕਰਕੇ ਮੁੱਖ ਮੰਤਰੀ ਬਣਾਇਆ ਗਿਆ ਹੈ ਕਿ ਸਾਰੇ ਪਾਪ ਹੁਣ ਕੈਪਟਨ ਦੇ ਸਿਰ ’ਤੇ ਸੁੁੱਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪੰਜ ਸਾਲ ਸਕਾਲਰਸ਼ਿਪ ਬੱਚਿਆਂ ਨੂੰ ਨਹੀਂ ਦਿੱਤੀ ਗਈ। ਮੰਤਰੀ ਧਰਮਸੋਤ ਨੇ ਜਦੋਂ ਸਕਾਲਰਸ਼ਿਪ ਨੂੰ ਲੈ ਕੇ ਘਪਲਾ ਕੀਤਾ ਸੀ ਤਾਂ ਚੰਨੀ ਮੰਤਰੀ ਰਹਿੰਦੇ ਹੋਏ ਵੀ ਕੁਝ ਨਹੀਂ ਬੋਲਿਆ। ਕਾਂਗਰਸ ਦਾ ਨਿਸ਼ਾਨਾ ਇਹੀ ਹੈ ਕਿ ਹੁਣ ਝੂਠੇ ਫ਼ੈਸਲੇ ਕਰੀ ਜਾਓ। ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਹਰ ਇਕ ਵਰਗ ਨੂੰ 400 ਯੂਨਿਟ ਬਿਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ 50 ਫ਼ੀਸਦੀ ਕੁੜੀਆਂ ਲਈ ਨੌਕਰੀਆਂ ਰਿਜ਼ਰਵ ਕੀਤੀਆਂ ਜਾਣਗੀਆਂ ਅਤੇ ਘੱਟ ਤੋਂ ਘੱਟ 10 ਹਜ਼ਾਰ ਨੌਕਰੀਆਂ ਪੰਜਾਬ ਪੁਲਸ ਵਿਚ ਭਰਤੀ ਕੀਤੀਆਂ ਜਾਣਗੀਆਂ। ਸੁਖਬੀਰ ਨੇ ਅੱਗੇ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁੜ ਨੀਲੇ ਕਾਰਡ ਬਣਾਏ ਜਾਣਗੇ ਅਤੇ ਘਰ ਦੀਆਂ ਮੁਖੀ ਬੀਬੀਆਂ ਦੇ ਖ਼ਾਤਿਆਂ ’ਚ 2 ਹਜ਼ਾਰ ਮਹੀਨੇ ਦੇ ਹਿਸਾਬ ਨਾਲ ਸਾਲ ਦੇ 24 ਹਜ਼ਾਰ ਰੁਪਏ ਪਾਏ ਜਾਣਗੇ। 

ਇਸ ਦੇ ਇਲਾਵਾ ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਫਿਰ ਤੋਂ ਗਾਰੰਟੀ ਦੇਣ ਪੰਜਾਬ ਆ ਰਿਹਾ ਹੈ। ਅਜੇ ਤੱਕ ਤਾਂ ਉਹ ਇਹ ਗਾਰੰਟੀ ਨਹੀਂ ਦੇ ਸਕਿਆ ਹੈ ਕਿ ਪੰਜਾਬ ਦਾ ਕਿਹੜਾ ਮੁੱਖ ਮੰਤਰੀ ਚਿਹਰਾ ਰੱਖਣਾ ਹੈ। ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਦਾ ਹਾਲ, ਜਿਹੜੀ ਅਜੇ ਤੱਕ ਪੰਜਾਬ ’ਚ ਡੀ.ਜੀ.ਪੀ. ਨਹੀਂ ਲਗਾ ਸਕੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਡੀ. ਜੀ. ਪੀ. ਅਤੇ ਏ. ਜੀ. ਲਗਾਉਣਾ ਹੈ ਕਿ ਉਸ ਬਾਰੇ ਵੀ ਸੋਨੀਆ ਗਾਂਧੀ ਹੀ ਦੱਸੇਗੀ ਤਾਂ ਇਹ ਲਗਾਉਣਗੇ। 

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News