ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਨੂੰ ਤਬਾਹੀ ਵੱਲ ਧੱਕਿਆ: ਸੁਖਬੀਰ ਬਾਦਲ

Thursday, Oct 14, 2021 - 11:10 AM (IST)

ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਨੂੰ ਤਬਾਹੀ ਵੱਲ ਧੱਕਿਆ: ਸੁਖਬੀਰ ਬਾਦਲ

ਬੁੱਲ੍ਹੋਵਾਲ (ਜਸਵਿੰਦਰਜੀਤ)-ਬੀਤੇ ਦਿਨ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਪਿੰਡ ਪੰਡੋਰੀ ਖਜੂਰ ਵਿਖੇ ਇੰਜੀ. ਮਹਿੰਦਰ ਸਿੰਘ ਸੰਧਰਾਂ ਉਮੀਦਵਾਰ ਬਸਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਅਤੇ ਜਥੇ. ਹਰਜਿੰਦਰ ਸਿੰਘ ਧਾਮੀ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਵਰਕਰ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਹੈ। ਇਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦੀਆਂ ਮੁਸ਼ਕਿਲਾਂ ਲਈ ਲੜਾਈ ਲੜੀ। 

ਉਨ੍ਹਾਂ ਵਰਕਰ ਸੰਮੇਲਨ ਦੌਰਾਨ ਹਾਜ਼ਰ ਲੋਕਾਂ ਨੂੰ ਕਿਹਾ ਕਿ ਇੱਕਜੁਟ ਹੋ ਕੇ 2022 ਦੀਆਂ ਚੋਣਾਂ ’ਚ ਹੰਭਲਾ ਮਾਰੀਏ ਅਤੇ ਸੂਬੇ ’ਚੋਂ ਕਾਂਗਰਸ ਸਰਕਾਰ ਨੂੰ ਚੱਲਦਾ ਕਰੀਏ ਅਤੇ ਮੁੜ ਸੂਬਾ ਪੰਜਾਬ ਦੀ ਖ਼ੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣਾਈਏ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਇਸ ਮੌਕੇ ਇੰਜੀ. ਮਹਿੰਦਰ ਸਿੰਘ ਸੰਧਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਭਾਰੀ ਬਹੁਮਤ ਨਾਲ ਹਲਕੇ ’ਚ ਜਿੱਤ ਪ੍ਰਾਪਤ ਕਰਕੇ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਜਥੇ. ਹਰਜਿੰਦਰ ਸਿੰਘ ਧਾਮੀ ਹਲਕਾ ਇੰਚਾਰਜ ਨੇ ਗਠਜੋਡ਼ ਦੇ ਲੀਡਰਾਂ ’ਤੇ ਵਰਕਰਾਂ ਦਾ ਵਰਕਰ ਸੰਮੇਲਨ ’ਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਰਦੇਵ ਸਿੰਘ ਸਹਾਏਪੁਰ, ਪ੍ਰੇਮ ਸਿੰਘ ਪਿੱਪਲਾਂਵਾਲਾ, ਹਰਜਿੰਦਰ ਸਿੰਘ ਅਧਿਕਾਰਾ, ਭੁਪਿੰਦਰ ਸਿੰਘ, ਕੁਲਦੀਪ ਸਿੰਘ , ਬਲਜੀਤ ਸਿੰਘ ਮੇਘੋਵਾਲ, ਹੈਪੀ ਫੰਬੀਆਂ, ਵਿਜੇ ਖਾਨਪੁਰੀ, ਧਰਮ ਸਿੰਘ ਭੱਟੀ, ਮਨਜੀਤ ਜੱਸੀ, ਸੁਖਚੈਨ ਨਸਰਾਲਾ, ਮਾ. ਜਗਦੀਸ਼ ਲਾਲ, ਜਗਮੋਹਨ ਸੱਜਣਾਂ, ਤਰਸੇਮ ਸਿੰਘ ਮੇਘੋਵਾਲ, ਆਤਮਾ ਸਿੰਘ , ਸੇਵਾ ਸਿੰਘ ਤੇ ਰਘਵੀਰ ਸਮੇਤ ਅਨੇਕਾਂ ਹੀ ਹਾਜ਼ਰ ਸਨ।

ਇਹ ਵੀ ਪੜ੍ਹੋ: ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News