ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਲੁੱਟਣ ਦੀ ਦਿੱਤੀ ਖੁੱਲ੍ਹ: ਸੁਖਬੀਰ ਬਾਦਲ

Saturday, Jan 09, 2021 - 01:03 PM (IST)

ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਲੁੱਟਣ ਦੀ ਦਿੱਤੀ ਖੁੱਲ੍ਹ: ਸੁਖਬੀਰ ਬਾਦਲ

ਸੁਲਤਾਨਪੁਰ ਲੋਧੀ (ਸੋਢੀ)— ਕਾਂਗਰਸ ਪਾਰਟੀ ਦੇ ਨਾਮਵਰ ਸੀਨੀ. ਆਗੂ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਸ਼ੁੱਕਰਵਾਰ ਕਾਂਗਰਸ ਪਾਰਟੀ ਛੱਡ ਕੇ ਸਮੂਹ ਸਾਥੀਆਂ ਸਮੇਤ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਦੀ ਮੌਜੂਦਗੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਆਯੋਜਿਤ ਸਮਾਗਮ ’ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੇਅਰਮੈਨ ਸੁੱਖ, ਐਡ. ਇੰਦਰਜੀਤ ਸਿੰਘ ਤੇ ਐਡ. ਗਗਨਦੀਪ ਸਿੰਘ ਸੁੱਖ ਆਦਿ ਦਾ ਸਨਮਾਨ ਕੀਤਾ। ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੇਅਰਮੈਨ ਸੁੱਖ ਨੂੰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਨ ਉਪਰੰਤ ਦਾਅਵਾ ਕੀਤਾ ਕਿ ਇਕ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ’ਚ ਬਣੇਗੀ ਅਤੇ ਤੁਸੀਂ ਵੇਖਿਓ 6 ਮਹੀਨਿਆਂ ’ਚ ਹੀ ਕਿੰਨੀ ਤਬਦੀਲੀ ਆਵੇਗੀ। 

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ। ਪੰਜਾਬ ਦੇ 5-6 ਐੱਮ. ਐੱਲ. ਏ. ਤਾਂ ਲੋਕਾਂ ਨੂੰ ਬਹੁਤ ਹੱਦੋ ਜ਼ਿਆਦਾ ਲੁੱਟਣ ’ਤੇ ਲੱਗੇ ਹੋਏ ਹਨ ਪਰ ਤੁਸੀਂ ਚਿੰਤਾ ਨਾ ਕਰੋ ਕਿ ਸਿਰਫ਼ ਇਕ ਸਾਲ ਰਹਿ ਗਿਆ ਹੈ। ਉਨ੍ਹਾਂ ਝੂਠੇ ਕੇਸ ਦਰਜ ਕਰਨ ਵਾਲੇ ਪੁਲਸ ਅਫ਼ਸਰਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਹੋਪਰ ਇਹ ਸੋਚ ਲਓ ਸਰਕਾਰ ਬਦਲਣ ’ਤੇ ਤੁਹਾਡੀ ਕਿਸੇ ਐੱਮ. ਐੱਲ. ਏ. ਨੇ ਬਾਂਹ ਨਹੀਂ ਫਡ਼ਨੀ।

ਬਾਦਲ ਨੇ ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਦੇ ਪੰਥਕ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦੇ ਉਨ੍ਹਾਂ ਦੇ ਪਿਤਾ ਆਤਮਾ ਸਿੰਘ ਸਾਬਕਾ ਵਿੱਤ ਮੰਤਰੀ ਨਾਲ ਬਹੁਤ ਚੰਗੇ ਸਬੰਧ ਰਹੇ ਹਨ ਤੇ ਮਿਲਕੇ ਕੰਮ ਕਰਦੇ ਰਹੇ ਹਨ। ਉਨ੍ਹਾਂ ਨਗਰ ਕੌਸਲ ਚੋਣਾਂ ਞਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਤਾਉਣ ਲਈ ਡਟ ਕੇ ਮਿਹਨਤ ਕਰਨ ਦੀ ਪ੍ਰੇਰਨਾ ਕਰਦੇ ਕਿਹਾ ਕਿ ਜੇਕਰ ਤੁਸੀਂ ਆਪਣੀ ਨਗਰ ਕੌਂਸਲ ਕਮੇਟੀ ਬਣਾਓਗੇ ਤਾਂ ਹੀ ਸ਼ਹਿਰ ਦਾ ਵਿਕਾਸ ਸਹੀ ਢੰਗ ਨਾਲ ਹੋ ਸਕੇਗਾ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਕਿਹਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਦੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਇਸ ਇਲਾਕੇ ’ਚ ਹੋਰ ਵੀ ਵੱਡੀ ਮਜਬੂਤੀ ਮਿਲੀ ਹੈ। ਚੇਅਰਮੈਨ ਸੁੱਖ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜਬੂਤ ਬਣਾਉਣ ਲਈ ਪਾਰਟੀ ਦੇ ਹਰ ਹੁਕਮ ਅਨੁਸਾਰ ਕੰਮ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ’ਚ ਆਏ ਸਰਕਾਰੀ ਪੈਸੇ ’ਚੋਂ ਹੋਏ ਕਰੋਡ਼ਾਂ ਰੁਪਏ ਦੇ ਘਪਲੇ ਦੀ ਅਕਾਲੀ ਦਲ ਦੀ ਸਰਕਾਰ ਆਉਣ ਅਤੇ ਜਾਂਚ ਜਰੂਰ ਕਰਵਾਉਣ।

ਇਸ ਸਮੇਂ ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜੀ. ਸਵਰਨ ਸਿੰਘ ਮੈਂਬਰ ਪੀ. ਏ. ਸੀ., ਜਥੇ. ਜਰਨੈਲ ਸਿੰਘ ਡੋਗਰਾਂਵਾਲ, ਮਹਿੰਦਰ ਸਿੰਘ ਆਹਲੀ, ਜਥੇ. ਸੁਖਦੇਵ ਸਿੰਘ ਨਾਨਕਪੁਰ, ਐਡ. ਇੰਦਰਜੀਤ ਸਿੰਘ, ਐਡ. ਗਗਨਦੀਪ ਸਿੰਘ ਸੁੱਖ, ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਜਥੇ. ਸੰਤੋਖ ਸਿੰਘ ਖੀਰਾਵਾਲੀ, ਯੁਵਰਾਜ ਭੁਪਿੰਦਰ ਸਿੰਘ ਸਾਬਕਾ ਚੇਅਰਮੈਨ, ਚੇਅਰਮੈਨ ਗੁਰਜੰਟ ਸਿੰਘ ਸੰਧੂ, ਜਥੇ. ਪਰਮਿੰਦਰ ਸਿੰਘ ਖਾਲਸਾ, ਜਥੇ. ਹਰਜਿੰਦਰ ਸਿੰਘ ਲਾਡੀ, ਜਥੇ. ਸੁਰਜੀਤ ਸਿੰਘ ਢਿੱਲੋਂ, ਵਿੱਕੀ ਚੌਹਾਨ, ਜਥੇ. ਹਰਜਿੰਦਰ ਸਿੰਘ ਘੁਮਾਣ, ਸਾਬਕਾ ਪ੍ਰਧਾਨ ਦਿਨੇਸ਼ ਕੁਮਾਰ ਧੀਰ, ਨੰਬਰਦਾਰ ਮਹਿੰਦਰ ਸਿੰਘ ਮੋਖੇ, ਨੰਬਰਦਾਰ ਮਨਜੀਤ ਸਿੰਘ ਜੰਮੂ, ਜਥੇ. ਬਲਬੀਰ ਸਿੰਘ ਅਮਰਜੀਤਪੁਰ, ਸ਼ਿੰਗਾਰਾ ਸਿੰਘ ਮੁੱਤੀ ਹੈਬਤਪੁਰ, ਮਾ. ਪੂਰਨ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ


author

shivani attri

Content Editor

Related News