''ਸੁਖਬੀਰ ਬਾਦਲ ਦਾ ਵੀ ਹੋਵੇ ਡੋਪ ਟੈਸਟ'' (ਵੀਡੀਓ)

Wednesday, Jul 27, 2016 - 11:52 AM (IST)

''ਸੁਖਬੀਰ ਬਾਦਲ ਦਾ ਵੀ ਹੋਵੇ ਡੋਪ ਟੈਸਟ'' (ਵੀਡੀਓ)

ਗੁਰਦਾਸਪੁਰ : ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾਰ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੀ ਭਰਤੀ ਲਈ ਆਏ ਨੌਜਵਾਨਾਂ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੰਜਾਬ ਪੁਲਸ ਦੀ ਭਰਤੀ ਲਈ ਨੌਜਵਾਨਾਂ ਦੇ ਟਰਾਇਲ ਹੋਣੇ ਹਨ। ਇਸ ਦੌਰਾਨ ਸਰਕਾਰ ਵਲੋਂ ਸਾਰੇ ਉਮੀਦਵਾਰਾਂ ਦੇ ਡੋਪ ਟੈਸਟ ਕਰਵਾਏ ਜਾਣ ਦੀ ਗੱਲ ਆਖੀ ਗਈ ਹੈ।
ਦੱਸ ਦਈਏ ਕਿ ਰਾਜ ਕੁਮਾਰ ਵੇਰਕਾ ਗੁਰਦਾਸਪੁਰ ਵਿਚ ਕਾਂਗਰਸ ਦੀ ਜਨ ਸੰਪਰਕ ਰੈਲੀ ਵਿਚ ਪਹੁੰਚੇ ਹੋਏ ਸਨ। ਜਿਥੇ ਉਨ੍ਹਾਂ ਅਕਾਲੀ-ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ''ਤੇ ਵੀ ਸਿਆਸੀ ਹਮਲੇ ਕੀਤੇ।


author

Gurminder Singh

Content Editor

Related News