ਸੁਖਬੀਰ ਬਾਦਲ ਨੇ ਗੱਡੀ ਰੋਕ ਸੁਣੀਆਂ ਪ੍ਰੋਫ਼ੈਸਰ ਤੇ ਅਧਿਆਪਕ ਭੈਣਾਂ ਦੀਆਂ ਮੁਸ਼ਕਲਾਂ, ਦਿੱਤਾ ਇਹ ਭਰੋਸਾ

Thursday, Dec 16, 2021 - 02:50 PM (IST)

ਸੁਖਬੀਰ ਬਾਦਲ ਨੇ ਗੱਡੀ ਰੋਕ ਸੁਣੀਆਂ ਪ੍ਰੋਫ਼ੈਸਰ ਤੇ ਅਧਿਆਪਕ ਭੈਣਾਂ ਦੀਆਂ ਮੁਸ਼ਕਲਾਂ, ਦਿੱਤਾ ਇਹ ਭਰੋਸਾ

ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਸੁਜਾਨਪੁਰ ਜਾਣ ਸਮੇਂ ਗੁਰਦਾਸਪੁਰ ਬਾਈ ਪਾਸ 'ਤੇ ਗਵਨਰਮੈਂਟ ਕਾਲਜ ਗੈਸਟ ਫੈਕਲਟੀ ਪ੍ਰੋਫ਼ੈਸਰ ਭੈਣਾਂ ਅਤੇ ਕੁਝ ਹੋਰ ਸਕੂਲ ਅਧਿਆਪਕ ਭੈਣਾਂ ਦੀ ਗੱਡੀ ਰੋਕ ਕੇ ਉਨ੍ਹਾਂ ਦੀ ਗੱਲ ਸੁਣੀ। ਇਸ ਦੌਰਾਨ ਸੁਖਬੀਰ ਬਾਦਲ ਨੇ ਪ੍ਰੋਫ਼ੈਸਰ ਅਤੇ ਅਧਿਆਪਕ ਭੈਣਾਂ ਦੀਆਂ ਮੁਸ਼ਕਲਾਂ ਸੁਣੀਆਂ। ਪ੍ਰੋਫ਼ੈਸਰ ਅਤੇ ਅਧਿਆਪਕ ਭੈਣਾਂ ਨੇ ਭਰੇ ਮਨ ਨਾਲ ਉਨ੍ਹਾਂ ਨੂੰ ਦੱਸਿਆ ਕਿ ਲੰਮੇ ਸਮੇਂ ਤੋਂ ਉਹ ਆਪਣੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਪੰਜਾਬ ਸਰਕਾਰ ਕੋਲ ਪਹੁੰਚ ਕਰ ਰਹੀਆਂ ਹਨ। ਕਾਂਗਰਸ ਸਰਕਾਰ ਨੇ ਸਿਵਾਏ ਲਾਰਿਆਂ ਦੇ ਉਨ੍ਹਾਂ ਨੂੰ ਕੁਝ ਹੋਰ ਨਹੀਂ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਉਨ੍ਹਾਂ ਨੇ ਦੱਸਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਉਨ੍ਹਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਗਿਆ ਸੀ, ਜਿਸ ਤੋਂ ਹੁਣ ਤੱਕ ਨਹੀਂ ਹੋਇਆ। ਇਸ ਮੁਸ਼ਕਲ ਦੇ ਸਬੰਧ ’ਚ ਉਨ੍ਹਾਂ ਨੇ ਮੰਗ ਪੱਤਰ ਸੁਖਬੀਰ ਬਾਦਲ ਨੂੰ ਸੌਂਪਿਆ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਨੇ ਪ੍ਰੋਫ਼ੈਸਰ ਅਤੇ ਅਧਿਆਪਕ ਭੈਣਾਂ ਤੋਂ ਮੰਗ-ਪੱਤਰ ਲੈਂਦੇ ਹੋਏ ਕਿਹਾ ਕਿ ਮੈਂ ਭਰੋਸਾ ਦਿੰਦਾ ਹਾਂ ਕਿ ਅਕਾਲੀ-ਬਸਪਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਕਰੇਗੀ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

 


author

rajwinder kaur

Content Editor

Related News