ਚੰਡੀਗੜ੍ਹ 'ਚ ਅਕਾਲੀਆਂ 'ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ
Friday, Oct 02, 2020 - 06:22 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਖੇਤੀ ਕਾਨੂੰਨਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਸ ਵੱਲੋਂ ਹਿਰਾਸਤ 'ਚ ਲੈਣ ਅਤੇ ਲਾਠੀਚਾਰਜ ਦੀ ਘਟਨਾ 'ਤੇ ਆਖ਼ਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੁੱਪ ਹੁਣ ਤੋੜ ਦਿੱਤੀ ਹੈ। ਬਾਦਲ ਨੇ ਅੱਜ ਸਵੇਰੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਅਕਾਲੀ ਵਰਕਰਾਂ 'ਤੇ ਚੰਡੀਗੜ੍ਹ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੀ ਘੋਰ ਨਿੰਦਾ ਕੀਤੀ ਅਤੇ ਇਸ ਪੂਰੇ ਘਟਨਾਕ੍ਰਮ ਨੂੰ ਲੋਕ ਰਾਜ ਦਾ ਕਾਲਾ ਦਿਨ ਦੱਸਿਆ।
ਇਹ ਵੀ ਪੜ੍ਹੋ : ਜਲੰਧਰ ਪੀ. ਏ. ਪੀ. 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਕੀਤੀ ਖ਼ੁਦਕੁਸ਼ੀ
ਬਾਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਵਰਕਰਾਂ ਦੇ ਡੱਟਣ ਦੀ ਗੱਲ 'ਤੇ ਵੀ ਜ਼ੋਰ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਖੇ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ ਵਰਕਰਾਂ 'ਤੇ ਅਣਮਨੁੱਖੀ ਤਸ਼ੱਦਦ ਬੇਹੱਦ ਦੁੱਖਦਾਈ ਅਤੇ ਲੋਕ ਰਾਜ ਦਾ ਕਾਲਾ ਦਿਨ ਹੈ। ਇਸ ਤਸ਼ੱਦਦ ਖ਼ਿਲਾਫ਼ ਕਿਵੇਂ ਸ਼ਾਂਤਮਈ ਤਰੀਕੇ ਨਾਲ ਡਟੇ ਰਹਿਣਾ ਹੈ ਇਹ ਅਕਾਲੀ ਵਰਕਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਜਿਸਦਾ ਮੁਜ਼ਾਹਰਾ ਚੰਡੀਗੜ੍ਹ ਪੁਲਸ ਦੀ ਧੱਕੇਸ਼ਾਹੀ ਖ਼ਿਲਾਫ਼ ਅਕਾਲੀ ਵਰਕਰਾਂ ਨੇ ਦਿੱਤਾ।
ਇਹ ਵੀ ਪੜ੍ਹੋ : ਭਾਜਪਾ ਨਾਲੋਂ ਗਠਜੋੜ ਤੋੜਣ ਤੋਂ ਬਾਅਦ ਵੀ ਵੱਡੇ ਬਾਦਲ ਦੀ ਚੁੱਪੀ ਨੇ ਖੜ੍ਹੇ ਕੀਤੇ ਸਵਾਲ