ਦਿੱਲੀ ''ਚ ਸੁਖਬੀਰ ਕਿਸ ਦੇ ਹੱਕ ''ਚ ਭੁਗਤਣਗੇ

01/22/2020 3:37:58 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਰ ਦਿੱਲੀ 'ਚ ਭਾਜਪਾ ਨਾਲ ਰਾਜਸੀ ਖਟਾਸ ਦੇ ਕਾਰਣ ਦਿੱਲੀ ਵਿਧਾਨ ਸਭਾ ਦੀਆਂ ਅਕਾਲੀ ਦਲ ਦੇ ਹਿੱਸੇ ਆਉਂਦੀਆਂ 4 ਸੀਟਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਆਖ ਕੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਹੁਣ ਰਾਜਸੀ ਗਲਿਆਰੇ 'ਚ ਇਸ ਗੱਲ ਨੇ ਜ਼ੋਰ ਫੜ ਲਿਆ ਹੈ ਕਿ ਭਾਜਪਾ ਨਾਲ ਹੁਣ ਅਣਬਣ ਹੋ ਗਈ। ਸਿਰ 'ਤੇ ਵਿਧਾਨ ਸਭਾ ਦਿੱਲੀ ਦੀਆਂ ਚੋਣਾਂ ਹਨ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਲੱਖਾਂ ਦੀ ਤਾਦਾਦ 'ਚ ਦਿੱਲੀ 'ਚ ਬੈਠੇ ਅਕਾਲੀ ਨੇਤਾ ਤੇ ਵਰਕਰ ਕਿਸ ਦੇ ਹੱਕ 'ਚ ਭੁਗਤਣਗੇ ਜਾਂ ਫਿਰ ਚੋਣ ਨਾ ਲੜਨ ਵਾਂਗ ਕਿਧਰੇ ਦਿੱਲੀ ਚੋਣਾਂ ਦਾ ਬਾਈਕਾਟ ਨਾ ਕਰ ਦੇਣ। ਇਹ ਸਵਾਲ ਹਰ ਵਿਅਕਤੀ ਦੀ ਜ਼ੁਬਾਨ 'ਤੇ ਸੀ ਕਿਉਂਕਿ ਦਿੱਲੀ 'ਚ ਹੁਣ ਤੱਕ ਜੋ ਮੀਡੀਆ ਵੱਡੇ ਇਸ਼ਾਰੇ ਦੀ ਗੱਲ ਕਰ ਰਿਹਾ ਹੈ, ਉਹ 'ਆਪ' ਹੈ। ਉਸ ਦੇ ਮੁਕਾਬਲੇ ਕਾਂਗਰਸ ਤੇ ਭਾਜਪਾ ਮੈਦਾਨ 'ਚ ਰਾਜਸੀ ਪੰਡਿਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਾਜ਼ੇ ਰਾਜਸੀ ਹਾਲਾਤ ਸਬੰਧੀ ਦੱਸਿਆ ਕਿ ਅਕਾਲੀ ਦਲ ਦਿੱਲੀ 'ਚ ਨਾ ਤਾਂ 'ਆਪ' ਤੇ ਨਾ ਹੀ ਕਾਂਗਰਸ ਦੀ ਮਦਦ ਕਰ ਸਕਦਾ ਹੈ। ਹੁਣ ਭਾਜਪਾ ਨਾਲ ਪੇਚਾ ਪੈ ਗਿਆ ਤੇ ਕਿਵੇਂ ਮੁਸ਼ਕਲ 'ਚੋਂ ਨਿਕਲੇਗਾ ।

ਮਾਹਰਾਂ ਨੇ ਕਿਹਾ ਕਿ ਦਿੱਲੀ 'ਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਟਿੱਲ ਦਾ ਜ਼ੋਰ ਲਾਉਣ ਜਾ ਰਹੀ ਹੈ। ਜੇਕਰ ਸਰਕਾਰ ਨਹੀਂ ਬਣੇਗੀ ਤਾਂ ਭਾਜਪਾ ਨੂੰ ਗੁੱਸਾ ਆਉਣਾ ਸੁਭਾਵਕ ਹੋਵੇਗਾ। ਜੇਕਰ ਬਣ ਗਈ ਤਾਂ ਉਸ ਦਾ ਸਿਹਰਾ ਵੀ ਭਾਜਪਾ ਆਪਣੇ ਸਿਰ ਲਵੇਗੀ। ਇਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਰਾਜਸੀ ਤੌਰ 'ਤੇ ਬੁਰੇ ਫਸਦੇ ਨਜ਼ਰ ਆ ਰਹੇ ਹਨ। ਜਦੋਂਕਿ ਅਕਾਲੀ ਦਲ (ਬਾਦਲ) ਨਾਲੋਂ ਵੱਖ ਹੋਏ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਦੇ ਦੋਵਾਂ ਹੱਥਾਂ 'ਚ ਲੱਡੂ ਹਨ।


Anuradha

Content Editor

Related News