ਦੇਖੋ, ਸੁਖਬੀਰ ਨੇ ਕੈਪਟਨ ਤੋਂ ਕਿਉਂ ਮੰਗਿਆ ਇਕ ਮਹੀਨੇ ਲਈ ਰਾਜਭਾਗ? (ਵੀਡੀਓ)

Sunday, Dec 02, 2018 - 06:23 PM (IST)

ਰੂਪਨਗਰ (ਸੱਜਣ ਸੈਣੀ)— ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਕਦਰ ਤੈਸ਼ 'ਚ ਆ ਗਏ ਕਿ ਉਨ੍ਹਾਂ ਦਾ ਆਪਣੇ ਸ਼ਬਦਾਂ 'ਤੇ ਕਾਬੂ ਨਹੀਂ ਰਿਹਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਜਾਨਵਰ ਨਾਲ ਕਰ ਦਿੱਤੀ। ਦਰਅਸਲ, ਸੁਖਬੀਰ ਬਾਦਲ ਮੋਰਿੰਡਾ 'ਚ ਖੰਡ ਮਿੱਲ ਧਰਨੇ ਦੌਰਾਨ ਸੰਬੋਧਨ ਕਰ ਰਹੇ ਸਨ, ਜਿੱਥੇ ਕੈਪਟਨ ਅਤੇ ਉਸ ਦੀ ਕੈਬਨਿਟ 'ਤੇ ਵਰ੍ਹਦਿਆਂ ਸੁਖਬੀਰ ਆਪਣੀ ਮਰਿਆਦਾ ਭੁੱਲ ਗਏ ਅਤੇ ਨਵਜੋਤ ਸਿੱਧੂ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ।  ਸ਼ਬਦਾਂ ਦੀ ਮਰਿਆਦਾ ਭੁੱਲਦੇ ਹੋਏ ਸੁਖਬੀਰ ਨੇ ਨਵਜੋਤ ਸਿੰਘ ਸਿੱਧੂ ਨੂੰ ਬਾਂਦਰ ਤੱਕ ਆਖ ਦਿੱਤਾ। ਇਸ ਤੋਂ ਇਲਾਵਾ ਕੈਪਟਨ ਨੂੰ ਹਰ ਫਰੰਟ 'ਤੇ ਫੇਲ ਕਰਾਰ ਦਿੰਦੇ ਹੋਏ ਸੁਖਬੀਰ ਨੇ ਚੈਲੇਂਜ ਕੀਤਾ ਕਿ ਕੈਪਟਨ ਇਕ ਮਹੀਨੇ ਲਈ ਮੈਨੂੰ ਕੰਮ ਸੰਭਾਲਣ, ਸਰਕਾਰ ਮੈਂ ਚਲਾ ਕੇ ਦਿਖਾਵਾਂਗਾ। 

ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ਖਿਲਾਫ ਦੂਸ਼ਣਬਾਜ਼ੀ ਕਰਨਾ ਸੁਭਾਵਿਕ ਹੈ ਪਰ ਇਸ ਤਰ੍ਹਾਂ ਮਰਿਆਦਾ ਭੁੱਲ ਕੇ ਅਪਸ਼ਬਦ ਬੋਲਣਾ ਕਿਸੇ ਵੀ ਲਿਹਾਜ਼ ਨਾਲ ਠੀਕ ਨਹੀਂ ਜੋ ਨਿੱਘਰਦੀ ਜਾ ਰਹੀ ਸਿਆਸਤ ਦਾ ਪ੍ਰਤੱਖ ਪ੍ਰਮਾਣ ਹਨ। ਸੋ ਸਿਆਸੀ ਆਗੂਆਂ ਨੂੰ ਅਜਿਹੇ ਸ਼ਬਦਾਂ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ।


author

shivani attri

Content Editor

Related News