ਧਰਨਾ ਚੁੱਕਣ ਤੋਂ ਬਾਅਦ ਘਰ ਪਹੁੰਚੇ ਸੁਖਬੀਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਹੇ ਇਹ ਸ਼ਬਦ

12/09/2017 7:05:30 PM

ਜਲੰਧਰ (ਰਮਨਦੀਪ ਸੋਢੀ)— ਸ਼ੁਕਰਵਾਰ ਨੂੰ ਧਰਨਾ ਚੁੱਕਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਵਰਦੇਵ ਸਿੰਘ ਮਾਨ ਅਤੇ ਰੋਜੀ ਬਰਕੰਦੀ ਸਿੱਧਾ ਪਿੰਡ ਬਾਦਲ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਂਸ਼ੀਰਵਾਦ ਲਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਦੇ ਨਾਲ ਪਹੁੰਚੇ ਸਾਰੇ ਲੀਡਰਾਂ ਨੂੰ ਆਪਣੇ ਬੈੱਡਰੂਮ ਅੰਦਰ ਹੀ ਬੁਲਾਲਿਆ ਅਤੇ ਸ਼ਾਬਾਸ਼ੀ ਦਿੱਤੀ। ਬਾਦਲ ਨੇ ਕਿਹਾ ਕਿ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਜਨਮ ਦਿਨ ਮੌਕੇ ਸੁਖਬੀਰ ਪਾਰਟੀ ਹਿੱਤਾਂ ਦੀ ਖਾਤਰ ਸੜਕ 'ਤੇ ਰਾਤ ਕੱਟ ਕੇ ਆਏ ਹਨ। ਬਾਦਲ ਨੇ ਦੱਸਿਆ ਕਿ ਉਹ ਖੁਦ ਵੀ ਪਰਿਵਾਰ 'ਚ ਰੱਖੇ ਗਏ ਮੁੱਖ ਸਮਾਗਮਾਂ ਮੌਕੇ ਅਕਸਰ ਧਰਿਨਆਂ ਜਾਂ ਜੇਲਾਂ ਵਿੱਚ ਹੀ ਹੋਇਆ ਕਰਦੇ ਸਨ।
ਇਸ ਦੌਰਾਨ ਜਦੋਂ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਬਾਦਲ ਸਾਬ੍ਹ ਜੇ ਸੁਖਬੀਰ ਵੀ ਅੱਜ ਜੇਲ ਚਲੇ ਜਾਂਦੇ ਤਾਂ ਫੇਰ ਤੁਸੀਂ ਕੀ ਸੋਚਦੇ? ਇਸ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਫੇਰ ਮੇਰੀ ਖੁਸ਼ੀ ਇਸ ਤੋਂ ਵੀ ਦੁੱਗਣੀ ਹੋ ਜਾਣੀ ਸੀ। ਇਸ ਮੌਕੇ ਜਦੋਂ ਸੁਖਬੀਰ ਬਾਦਲ ਨੇ ਵਰਦੇਵ ਮਾਨ ਨੂੰ ਅੱਗੇ ਕੀਤਾਂ ਤਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਲਈ ਹਮੇਸ਼ਾ ਡਟ ਕੇ ਰਹਿਣ ਦੀ ਗੱਲ ਕਹੀ ਗਈ। ਬਾਦਲ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਮਨ ਇਸ ਗੱਲ ਤੋਂ ਵੀ ਬੜਾ ਖੁਸ਼ ਹੈ ਕਿ ਪਾਰਟੀ ਵਰਕਰਾਂ ਨੇ ਧਰਨੇ ਅਤੇ ਗੁਰਬਾਣੀ ਦਾ ਜਾਪ ਕਰਦਿਆਂ ਕੜਾਹ ਪ੍ਰਸ਼ਾਦ ਸ਼ਕ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਹੈ।


Related News