ਪੈਰ ਫਿਸਲਣ ਕਾਰਨ ਡਿੱਗੇ ਸੁਖਬੀਰ ਬਾਦਲ, ਪੈਰ ਦੀ ਉਂਗਲ ਫ੍ਰੈਕਚਰ

2/10/2020 2:20:48 PM

ਬਠਿੰਡਾ (ਕੁਨਾਲ ਬਾਂਸਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਆਪਣੇ ਘਰ 'ਚ ਫਿਸਲ ਗਏ। ਪੈਰ ਫਿਸਲਣ ਕਰਕੇ ਉਨ੍ਹਾਂ ਦੇ ਸੱਜੇ ਪੈਰ ਦੀ ਉਂਗਲ 'ਚ ਫ੍ਰੈਕਚਰ ਹੋ ਗਿਆ। ਇਲਾਜ ਤੋਂ ਬਾਅਦ ਸੁਖਬੀਰ ਬਾਦਲ ਬਠਿੰਡਾ ਦੇ ਕੋਟਸ਼ਮੀਰ 'ਚ ਅਕਾਲੀ ਨੇਤਾ ਸੁਖਦੇਵ ਸਿੰਘ ਚਹਿਲ ਦੇ ਪਿਤਾ ਦੀ 21ਵੀਂ ਬਰਸੀ 'ਚ ਪੁੱਜੇ, ਜਿੱਥੇ ਬਾਦਲ ਦਰਦ ਨਾਲ ਬੇਹਾਲ ਨਜ਼ਰ ਆਏ। ਇਸ ਦੌਰਾਨ ਸੁਖਬੀਰ ਬਾਦਲ ਲੰਗੜਾ ਕੇ ਚੱਲ ਰਹੇ ਸਨ। ਮੱਥਾ ਟੇਕਣ ਤੋਂ ਬਾਅਦ ਸੁਖਬੀਰ ਬਾਦਲ ਆਪਣੇ ਪੈਰਾਂ 'ਤੇ ਆਪਣੇ ਆਪ ਖੜ੍ਹੇ ਵੀ ਨਹੀਂ ਹੋ ਪਾ ਰਹੇ ਸਨ। ਨੇੜੇ ਖੜ੍ਹੇ ਸੁਰੱਖਿਆ ਕਰਮੀਆਂ ਨੇ ਹੱਥ ਫੜ ਕੇ ਸੁਖਬੀਰ ਬਾਦਲ ਨੂੰ ਪੈਰਾਂ 'ਤੇ ਖੜ੍ਹਾ ਕੀਤਾ।

PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

Edited By Anuradha