ਸੁਖਪਾਲ ਖਹਿਰਾ ''ਸਿੰਗਲ ਜ਼ੀਰੋ'' ਤੇ ਮਨਪ੍ਰੀਤ ਬਾਦਲ ''ਡਬਲ ਜ਼ੀਰੋ'': ਸੁਖਬੀਰ ਬਾਦਲ

Thursday, Mar 28, 2019 - 06:44 PM (IST)

ਸੁਖਪਾਲ ਖਹਿਰਾ ''ਸਿੰਗਲ ਜ਼ੀਰੋ'' ਤੇ ਮਨਪ੍ਰੀਤ ਬਾਦਲ ''ਡਬਲ ਜ਼ੀਰੋ'': ਸੁਖਬੀਰ ਬਾਦਲ

ਹੁਸ਼ਿਆਰਪੁਰ (ਘੁੰਮਣ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦ ਹੀ ਆਪਣੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਪ੍ਰੈੱਸ ਮਿਲਣੀ ਦੌਰਾਨ ਕੀਤਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀ ਖਿਲਾਫ ਆਪ-ਹੁਦਰੀਆਂ ਕਰਨ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਜਿਹੜੇ ਕਿ ਬਿਨਾਂ ਵਜ੍ਹਾ ਅਧਿਕਾਰੀਆਂ 'ਤੇ ਆਪਣਾ ਰੋਹਬ ਝਾੜਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਠਿੰਡਾ ਦੀ ਲੋਕ ਸਭਾ ਸੀਟ 'ਤੇ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਥੇ ਜੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਦੇ ਹਨ ਤਾਂ ਅਕਾਲੀ ਦਲ ਲਈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਮਨਪ੍ਰੀਤ ਬਾਦਲ ਵੱਲੋਂ ਚੋਣ ਮੈਦਾਨ 'ਚ ਨਿਤਰਣ  ਨਾਲ ਇਥੇ ਇਹ ਮੁਕਾਬਲਾ ਪੇਚੀਦਾ ਹੋ ਜਾਵੇਗਾ, ਇਸ ਦੇ ਜਵਾਬ 'ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਖਪਾਲ ਖਹਿਰਾ 'ਸਿੰਗਲ ਜ਼ੀਰੋ' ਹੈ ਅਤੇ ਮਨਪ੍ਰੀਤ ਬਾਦਲ 'ਡਬਲ ਜ਼ੀਰੋ' ਹੈ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਇਹ ਸਿਰਫ ਹਵਾਈ ਗੱਲਾਂ ਹੀ ਕਰ ਰਹੇ ਹਨ।


author

shivani attri

Content Editor

Related News