ਪੰਜਾਬ ''ਚ ਪ੍ਰਿਯੰਕਾ ਦੀ ਲਹਿਰ ਹੋਵੇਗੀ ਠੁਸ : ਸੁਖਬੀਰ ਬਾਦਲ

Tuesday, Feb 12, 2019 - 10:17 AM (IST)

ਪੰਜਾਬ ''ਚ ਪ੍ਰਿਯੰਕਾ ਦੀ ਲਹਿਰ ਹੋਵੇਗੀ ਠੁਸ : ਸੁਖਬੀਰ ਬਾਦਲ

ਲੁਧਿਆਣਾ (ਜ.ਬ., ਪਾਲੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੀਤੀ ਦੇਰ ਸ਼ਾਮ ਲੁਧਿਆਣਾ 'ਚ ਸੈਂਟਰਲ ਪੱਛਮੀ, ਉੱਤਰੀ ਹਲਕੇ ਦੇ ਅਕਾਲੀ-ਭਾਜਪਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਲਾਇਨ ਭਵਨ ਪੁੱਜੇ। ਇਥੇ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਲਾਅ ਅਤੇ ਆਰਡਰ ਦੇ ਹਾਲਾਤ ਖਰਾਬ ਹੋ ਚੁੱਕੇ ਹਨ ਹਨ। ਕਿਧਰੇ ਰੇਪ, ਕਿਧਰੇ ਲੁੱਟਖੋਹ ਅਤੇ ਕਤਲ ਹੋ ਰਹੇ ਹਨ। ਪੁਲਸ ਦਾ ਮਨੋਬਲ ਵੀ ਡਿੱਗ ਰਿਹਾ ਹੈ।
ਪ੍ਰਿਯੰਕਾ ਗਾਂਧੀ ਦੇ ਲੁਧਿਆਣਾ ਦੌਰੇ ਦੌਰਾਨ ਵੱਡੇ ਇਕੱਠ ਅਤੇ ਰੋਡ ਸ਼ੋਅ ਦੇ ਪ੍ਰਭਾਵ 'ਤੇ ਪੰਜਾਬ ਦੀ ਫੇਰੀ ਹੁੰਦੀ ਹੈ ਤਾਂ ਕੀ ਬਣੇਗਾ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੋਵੇਗਾ। ਅਕਾਲੀ ਦਲ-ਭਾਜਪਾ ਗਠਜੋੜ 13 ਸੀਟਾਂ 'ਤੇ ਜਿੱਤ ਹਾਸਲ ਕਰੇਗਾ।
ਇਸ ਮੌਕੇ ਉਨ੍ਹਾਂ ਨਾਲ ਸੰਭਾਵੀ ਉਮੀਦਵਾਰ ਸਨ। ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਹਰੀਸ਼ ਢਾਂਡਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਪ੍ਰਵੀਨ ਬਾਂਸਲ ਭਾਜਪਾ , ਬਾਬਾ ਅਜੀਤ ਸਿੰਘ, ਹਰਭਜਨ ਸਿੰਘ ਡੰਗ, ਗੁਰਦੀਪ ਸਿੰਘ ਗੋਸ਼ਾ, ਬਲਜੀਤ ਸਿੰਘ ਛਤਵਾਲ, ਅਮਰਜੀਤ ਚਾਵਲਾ, ਭੁਪਿੰਦਰ ਸਿੰਘ ਭਿੰਦਾ ਅਤੇ ਅਕਾਸ਼ ਭੱਠਲ ਆਦਿ ਸ਼ਾਮਲ ਸਨ।


author

shivani attri

Content Editor

Related News