ਬਿਹਾਰ ਦੇ ਲੋਕਾਂ ਨੂੰ ਪੰਜਾਬ ਨਾਲੋਂ ਵਧ ਅਕਲਮੰਦ ਕਹਿਣ ''ਤੇ ਜਾਖੜ ਦਾ ਸੁਖਬੀਰ ''ਤੇ ਹਮਲਾ

Tuesday, Apr 30, 2019 - 04:27 PM (IST)

ਬਿਹਾਰ ਦੇ ਲੋਕਾਂ ਨੂੰ ਪੰਜਾਬ ਨਾਲੋਂ ਵਧ ਅਕਲਮੰਦ ਕਹਿਣ ''ਤੇ ਜਾਖੜ ਦਾ ਸੁਖਬੀਰ ''ਤੇ ਹਮਲਾ

ਪਠਾਨਕੋਟ (ਧਰਮਿੰਦਰ) - ਸੁਖਬੀਰ ਬਾਦਲ ਵਲੋਂ ਯੂ. ਪੀ. ਅਤੇ ਬਿਹਾਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਤੋਂ ਵਧ ਅਕਲਮੰਦ ਕਹੇ ਜਾਣ ਦੇ ਬਿਆਨ 'ਤੇ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹਰਿਆਣਾ ਜਾ ਕੇ ਅਕਾਲੀ ਦਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਲੱਗਦਾ ਹੈ ਕਿ ਉਹ ਯੂ.ਪੀ. ਜਾ ਕੇ ਆਪਣੀ ਦੁਕਾਨ ਚਲਾਉਣ ਵਾਲੇ ਹਨ। ਪਿਛਲੇ 10 ਸਾਲਾ 'ਚ ਅਕਾਲੀਆਂ ਨੇ ਜਿਵੇਂ ਪੰਜਾਬ ਨੂੰ ਲੁੱਟਮਾਰ ਕੀਤੀ ਹੈ, ਉਸ ਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੱਥ ਦੇ ਨਾਂ 'ਤੇ ਠੱਗਿਆ ਅਤੇ ਪੰਥ ਦੇ ਨਾਂ 'ਤੇ ਪੰਜਾਬੀਆਂ ਦੀ ਪਿੱਠ 'ਤੇ ਛੁਰਾ ਖੋਬਿਆ ਹੈ। 

ਸੁਨੀਲ ਜਾਖੜ ਨੇ ਬੀਤੇ ਦਿਨ ਸੰਨੀ ਦਿਓਲ ਵਲੋਂ ਦਿੱਤੇ ਜਾ ਰਹੇ ਭਾਸ਼ਣ 'ਤੇ ਕਿਹਾ ਕਿ ਜਿਵੇਂ ਬੀਜੇਪੀ ਦੇ ਆਗੂ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਬਣਾ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਦੇਸ਼ ਦੇਸ਼ ਭਗਤਾਂ ਦਾ ਦੋਸ਼ ਹੈ, ਨਾ ਕਿ ਮੋਦੀ ਭਗਤਾਂ ਦਾ। ਜੇਕਰ ਕੋਈ ਇਕ ਆਦਮੀ ਮੰਚ 'ਤੇ ਆ ਕੇ ਦੇਸ਼ ਭਗਤੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਮੈਂ ਉਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਦੱਸਣ ਕਿ ਕਿਹੜਾ ਆਦਮੀ ਪੰਜਾਬ ਵਿਖੇ ਗੁਰਦਾਸਪੁਰ 'ਚ ਹੈ, ਜੋ ਦੇਸ਼ ਭਗਤ ਨਹੀਂ ਹੈ। ਅਜਿਹਾ ਕਰਕੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਦੇਸ਼ ਭਗਤੀ 'ਤੇ ਸਿੱਧੀ ਉਂਗਲ ਚੁੱਕੀ ਹੈ, ਜਿਸ ਦਾ ਜਵਾਬ ਬੀਜੇਪੀ ਆਗੂਆਂ ਨੂੰ ਦੇਣਾ ਪਵੇਗਾ।


author

rajwinder kaur

Content Editor

Related News