ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

Friday, Sep 24, 2021 - 04:57 PM (IST)

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ ਦੇ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮ ਆਗੂਆਂ ਨੂੰ ਜ਼ਿਲ੍ਹਾ ਵਾਰ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿਚ ਭੋਲਾ ਸਿੰਘ ਸਮੀਰੀਆ ਬਠਿੰਡਾ, ਸੁਭਾਸ਼ ਚੰਦਰ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਸੁਰਜੀਤ ਸਿੰਘ ਸੈਣੀ ਰੋਪੜ੍ਹ, ਗੁਰਮੀਤ ਸਿੰਘ ਅੰਮ੍ਰਿਤਸਰ, ਪਰਮੋਦ ਆਨੰਦ ਕਪੂਰਥਲਾ, ਕੁਲਵੀਰ ਸਿੰਘ ਜਲੰਧਰ, ਚਰਨਜੀਤ ਸਿੰਘ ਫਤਿਹਗੜ੍ਹ ਸਾਹਿਬ ਹਨ।

ਇਸੇ ਤਰ੍ਹਾਂ ਸਤਨਾਮ ਸਿੰਘ ਝਬਾਲ ਤਰਨਤਾਰਨ, ਸ਼ਬੇਗ ਸਿੰਘ ਡੱਬਵਾਲਾ ਕਲਾਂ ਫਾਜ਼ਿਲਕਾ, ਗੋਪਾਲ ਸਿੰਘ ਪਠਾਨਕੋਟ, ਪ੍ਰੀਤਮ ਸਿੰਘ ਕਾਂਝਲਾ ਸੰਗਰੂਰ, ਜਗਮੇਲ ਸਿੰਘ ਬਰਨਾਲਾ, ਅਜਮੇਰ ਸਿੰਘ ਤਲਵੰਡੀ ਲੁਧਿਆਣਾ, ਦਿਲਬਾਗ ਸਿੰਘ ਚੱਕਰਾਮੂ ਨਵਾਂਸ਼ਹਿਰ, ਪਿਆਰਾ ਸਿੰਘ ਮਲੋਆ ਮੋਹਾਲੀ, ਸ਼ਵਿੰਦਰ ਸਿੰਘ ਗੁਰਦਾਸਪੁਰ, ਦਿਆਲ ਸਿੰਘ ਸੰਧੂ ਮੁਕਤਸਰ ਸਾਹਿਬ, ਬਲਕਰਨ ਸਿੰਘ ਗਿੱਲ ਫਰੀਦਕੋਟ, ਸੁਖਵਿੰਦਰ ਸਿੰਘ ਪਟਿਆਲਾ, ਗੁਰਚਰਨ ਸਿੰਘ ਕੋਟਧਰਮੂ ਮਾਨਸਾ, ਪਰਮਜੀਤ ਸਿੰਘ ਚੀਮਾ ਮਲੇਰਕੋਟਲਾ ਅਤੇ ਗੁਰਦੀਪ ਸਿੰਘ ਮਹੇਸ਼ਰੀ ਮੋਗਾ ਦੇ ਨਾਮ ਸ਼ਾਮਲ ਹਨ। ਮਲੂਕਾ ਨੇ ਦੱਸਿਆ ਕਿ ਮੁਲਾਜ਼ਮ ਵਿੰਗ ਦੇ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।


author

Gurminder Singh

Content Editor

Related News