ਸਮਝ ਨਹੀਂ ਆਉਂਦੀ ਸਿੱਧੂ ਭਾਰਤੀ ਜਾਂ ਪਾਕਿਸਤਾਨੀ : ਸੁਖਬੀਰ

Wednesday, Mar 06, 2019 - 06:54 PM (IST)

ਸਮਝ ਨਹੀਂ ਆਉਂਦੀ ਸਿੱਧੂ ਭਾਰਤੀ ਜਾਂ ਪਾਕਿਸਤਾਨੀ : ਸੁਖਬੀਰ

ਪਟਿਆਲਾ (ਇੰਦਰਜੀਤ ਬਖਸ਼ੀ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ ਵਲੋਂ ਏਅਰ ਸਟ੍ਰਾਈਕ 'ਤੇ ਚੁੱਕੇ ਗਏ ਸਵਾਲਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਨੇ ਕਿਹਾ ਕਿ ਅਜੇ ਤਕ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਨਵਜੋਤ ਸਿੱਧੂ ਭਾਰਤੀ ਹੈ ਜਾਂ ਪਾਕਿਸਤਾਨੀ, ਜਿਹੜਾ ਆਪਣੀ ਹੀ ਫੌਜ ਨੂੰ ਚੈਲੇਂਜ ਕਰ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਸਿੱਧੂ ਸਿਆਸਤ ਲਈ ਕੁਝ ਵੀ ਕਰ ਸਕਦਾ ਹੈ। 
ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਤੋਂ ਦੁੱਖੀ ਹੈ ਤਾਂ ਹੀ ਮੁਲਾਜ਼ਮਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਅੱਜ ਵੀ ਪੰਜਾਬ 'ਚ ਨਸ਼ਾ ਜਿਉਂ ਦਾ ਤਿਉਂ ਹੈ।


author

Gurminder Singh

Content Editor

Related News