ਸੁਖਬੀਰ ਸਿੰਘ ਬਾਦਲ ਦਾ ਫਰੀਦਕੋਟ ਦੌਰਾ ਰੱਦ
Thursday, Jan 10, 2019 - 01:09 PM (IST)

ਫਰੀਦਕੋਟ (ਜਗਤਾਰ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਹਤ ਖਰਾਬ ਹੋਣ ਕਾਰਨ ਅੱਜ ਫਰੀਦਕੋਟ ਦਾ ਦੌਰਾ ਰੱਦ ਕਰਨਾ ਪਿਆ। ਦੱਸ ਦੇਈਏ ਕਿ ਬੀਤੇ ਦਿਨ ਉਹ ਬਠਿੰਡਾ ਦੇ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਗਏ ਹੋਏ ਸਨ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਫਰੀਦਕੋਟ 'ਚ ਜ਼ਿਲੇ ਅਧੀਨ ਪੈਂਦੇ 3 ਵਿਧਾਨ ਸਭਾ ਹਲਕਿਆਂ ਅੰਦਰ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਆ ਰਹੇ ਸਨ। ਉਨ੍ਹਾਂ ਨੇ ਵਿਧਾਨ ਸਭਾ ਹਲਕਾ ਜੈਤੋ ਦੇ ਪਾਰਟੀ ਵਰਕਰਾਂ ਨਾਲ ਜੀ.ਐੱਮ. ਪੈਲੇਸ ਗੁਰੂ ਕੀ ਢਾਬ, ਸ਼ਹਿਨਸ਼ਾਹ ਪੈਲੇਸ ਢਿਲਵਾਂ ਕੋਟਕਪੂਰਾ ਅਤੇ ਫਰੀਦਕੋਟ ਹਲਕੇ ਦੇ ਵਰਕਰਾਂ ਨਾਲ ਮੌੜ ਫਾਰਮ ਵਿਖੇ ਮੀਟਿੰਗ ਕਰਨੀ ਸੀ ਪਰ ਸਿਹਤ ਖਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਇਹ ਦੌਰਾ ਰੱਦ ਕਰਨਾ ਪਿਆ।