ਸੁਖਬੀਰ 'ਜਲਾਲਾਬਾਦ' ਤੋਂ ਫਿਰ ਲੜਨਗੇ ਚੋਣ?
Wednesday, Jul 31, 2019 - 09:39 AM (IST)

ਲੁਧਿਆਣਾ (ਮੁੱਲਾਂਪੁਰੀ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐੱਮ. ਪੀ. ਬਣ ਕੇ ਲੋਕ ਸਭਾ 'ਚ ਚਲੇ ਗਏ ਹਨ ਪਰ ਉਨ੍ਹਾਂ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਖਾਲੀ ਕੀਤੇ ਜਾਣ ਅਤੇ ਦਿੱਤੇ ਅਸਤੀਫੇ ਤੋਂ ਪਾਰਟੀ ਦੇ ਆਗੂ ਨਾਖੁਸ਼ ਦੱਸੇ ਜਾ ਰਹੇ ਹਨ ਕਿਉਂਕਿ ਪਾਰਟੀ ਆਗੂਆਂ ਦਾ ਤਰਕ ਹੈ ਕਿ ਜੇਕਰ ਪਾਰਟੀ ਪ੍ਰਧਾਨ ਹੀ ਦਿੱਲੀ ਚਲੇ ਗਏ ਤਾਂ ਪਾਰਟੀ ਦਾ ਕੀ ਬਣੇਗਾ। ਇਸ ਲਈ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਆਗੂਆਂ ਦੇ ਦਬਾਅ ਕਾਰਣ ਸੁਖਬੀਰ ਬਾਦਲ ਜਲਾਲਾਬਾਦ ਤੋਂ ਮੁੜ ਜ਼ਿਮਨੀ ਚੋਣ ਲੜ ਸਕਦੇ ਹਨ ਕਿਉਂਕਿ ਵਿਧਾਨ ਸਭਾ 'ਚ ਅਕਾਲੀ ਵਿਧਾਇਕਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ ਅਤੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਲਿਪ ਵਾਲੇ ਅਕਾਲੀ ਵਿਧਾਇਕਾਂ ਨੂੰ ਹੱਲੇ ਲੈ ਕੇ ਪੈਂਦੇ ਹਨ, ਜਿਨ੍ਹਾਂ ਦਾ ਟਾਕਰਾ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਧਾਨ ਸਭਾ ਦੀ ਮੈਂਬਰੀ ਅਤਿ ਜ਼ਰੂਰੀ ਸਮਝੀ ਜਾ ਰਹੀ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਅਕਾਲੀ ਆਗੂ ਇਹ ਵੀ ਆਖ ਰਹੇ ਹਨ ਕਿ ਪੰਜਾਬ ਦੀਆਂ ਮੰਗਾਂ, ਸਮੱਸਿਆਵਾਂ ਅਤੇ ਲੋੜਾਂ ਵਿਧਾਨ ਸਭਾ 'ਚ ਪਾਸ ਕਰਵਾਉਣ ਅਤੇ ਕੁਝ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਜਾ ਸਕੇ, ਵਿਧਾਨ ਸਭਾ ਦਾ ਪਲੇਟਫਾਰਮ ਅਕਾਲੀ ਦਲ ਨੂੰ 2022 'ਚ ਸਰਕਾਰ ਬਣਾਉਣ ਦਾ ਵੱਡਾ ਮੌਕਾ ਦੇ ਸਕਦਾ ਹੈ। ਇਸ ਲਈ ਸੁਖਬੀਰ ਬਾਦਲ ਵਿਧਾਨ ਸਭਾ ਦੇ ਨੁਮਾਇੰਦੇ ਬਣਨ। ਹੁਣ ਦੇਖਣਾ ਇਹ ਹੋਵੇਗਾ ਕਿ ਸ. ਬਾਦਲ ਇਸ 'ਤੇ ਅਮਲ ਕਰਦੇ ਹਨ ਜਾਂ ਨਹੀਂ।