ਸੁਖਬੀਰ ਹਵਾ ’ਚ ਤਲਵਾਰਾਂ ਮਾਰਨ ਦਾ ਮੁੱਢ ਤੋਂ ਆਦੀ : ਬੀਰ ਦਵਿੰਦਰ

Thursday, Aug 05, 2021 - 12:46 AM (IST)

ਸੁਖਬੀਰ ਹਵਾ ’ਚ ਤਲਵਾਰਾਂ ਮਾਰਨ ਦਾ ਮੁੱਢ ਤੋਂ ਆਦੀ : ਬੀਰ ਦਵਿੰਦਰ

ਲੁਧਿਆਣਾ(ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬੁਲਾਰੇ ’ਤੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਅੱਜ ਇਕ ਪ੍ਰੈੱਸ ਬਿਆਨ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਉਨ੍ਹਾਂ 13 ਵਾਅਦਿਆਂ ’ਤੇ ਕਰਾਰੀ ਚੋਟ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਹਵਾ ’ਚ ਤਲਵਾਰਾਂ ਮਾਰਨ ਦਾ ਮੁੱਢ ਤੋਂ ਆਦੀ ਹੈ, ਉਸ ਦੇ ਬਿਆਨ ਜਾਂ ਐਲਾਨ ਕਈ ਵਾਰ ਹਵਾਈ ਕਿਲੇ ਹੀ ਸਾਬਤ ਹੋਏ ਹਨ।

ਇਹ ਵੀ ਪੜ੍ਹੋ- 67 ਸਾਲਾ ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਕੀਤਾ ਪ੍ਰੇਮ ਵਿਆਹ
ਬੀਰ ਦਵਿੰਦਰ ਨੇ ਕਿਹਾ ਕਿ ਪੰਜਾਬ ਦੇ ਲੋਕ ਐਨੇ ਬੇਵਕੂਫ ਨਹੀਂ ਕਿ ਉਹ ਤੁਹਾਡਾ 10 ਸਾਲ ਦਾ ਰਾਜ ਭਾਗ ਭੁੱਲ ਗਏ ਹੋਣ, ਜਿਸ ਵਿਚ ਤੁਸੀਂ ਲੁੱਟਿਆ ਤੇ ਕੁੱਟਿਆ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਦੀ ਰਾਹ ’ਤੇ ਤੁਰ ਪਿਆ। ਅਕਾਲੀ ਦਲ ਵਾਲਾ ਹਾਲ ਹੁਣ ਲੋਕ ਕਾਂਗਰਸ ਤੇ ਕੈਪਟਨ ਦਾ ਕਰ ਦੇਣਗੇ।

ਇਹ ਵੀ ਪੜ੍ਹੋ- ਅਸ਼ਵਨੀ ਸੇਖੜੀ ਬਣੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ

ਬੀਰ ਦਵਿੰਦਰ ਨੇ ਸੁਖਬੀਰ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘ਐਂ ਨਹੀਂ ਮਿਲਣੀ ਨੰਬਰਦਾਰੀ’ ਲੋਕ ਜਾਣਦੇ ਹਨ ਕਿ ਉਨ੍ਹਾਂ ਦੀਆਂ ਵੋਟਾਂ ਨਾਲ ਇਹ ਲੋਕ ਰਾਜੇ ਬਣ ਕੇ ਦੋਵੇਂ ਹੱਥੀਂ ਲੁੱਟਣ ਦੇ ਕੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕਰਦੇ।


author

Bharat Thapa

Content Editor

Related News