PM ਦੀ ਸੁਰੱਖਿਆ ’ਚ ਕੁਤਾਹੀ ’ਤੇ ਬੋਲੇ ਸੁਖਬੀਰ ਬਾਦਲ, ਕਿਹਾ-DGP ਨੂੰ ਕੀਤਾ ਜਾਵੇ ਬਰਖਾਸਤ
Thursday, Jan 06, 2022 - 04:36 PM (IST)
ਚੰਡੀਗੜ੍ਹ (ਵਾਰਤਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਵਰਤੀ ਗਈ ਕੁਤਾਹੀ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਸਿਧਾਰਥ ਚਟੋਪਾਧਿਆਏ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਦੀ ਬਰਖਾਸਤਗ਼ੀ ਦੀ ਮੰਗ ਕੀਤੀ ਹੈ। ਬਾਦਲ ਨੇ ਅੱਜ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਕਿੰਨੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ। ਇਥੇ ਪੂਰੀ ਤਰ੍ਹਾਂ ਜੰਗਲਰਾਜ ਹੈ। ਕਾਂਗਰਸ ਸਰਕਾਰ ਤੇ ਸੰਗਠਨ ’ਚ ਕੋਈ ਤਾਲਮੇਲ ਨਹੀਂ। ਬਾਦਲ ਨੇ ਕਿਹਾ ਕਿ ਸਰਕਾਰ ’ਚ ਹਰ ਕੋਈ ਮੁੱਖ ਮੰਤਰੀ ਦੀ ਕੁਰਸੀ ਲਈ ਲੜ ਰਿਹਾ ਹੈ। ਚੰਨੀ ਸਰਕਾਰ ਨੂੰ ਸੂਬੇ ’ਚ ਵਧੀਆ ਪ੍ਰਸ਼ਾਸਨ ਦੇਣ ਦੀ ਚਿੰਤਾ ਨਹੀਂ, ਬਸ ਫੋਕੇ ਐਲਾਨ ਕਰ ਰਹੇ ਹਨ।
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ ਮੂਸਾ ’ਚ ਵੱਡੀ ਵਾਰਦਾਤ, ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਧੜ ਨਾਲੋਂ ਵੱਖ ਕੀਤਾ ਮਾਂ ਦਾ ਸਿਰ
ਮੁੱਖ ਮੰਤਰੀ ਚੰਨੀ ਸੂਬਾ ਸਰਕਾਰ ਚਲਾਉਣ ’ਚ ਪੂਰੀ ਤਰ੍ਹਾਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਅਸਮਰੱਥ ਸਰਕਾਰ ਅਯੋਗ ਅਧਿਕਾਰੀਆਂ ਨੂੰ ਪੁਲਸ ਮੁਖੀ ਨਿਯੁਕਤ ਕਰ ਰਹੀ ਹੈ। ਹੁਣ ਤਕ ਤਿੰਨ ਡੀ. ਜੀ. ਪੀ ਬਦਲੇ ਜਾ ਚੁੱਕੇ ਹਨ। ਬਾਦਲ ਨੇ ਕਿਹਾ ਕਿ ਪੁਲਸ ਬਲ ਦਾ ਸਿਆਸੀਕਾਰਨ ਕਰ ਦਿੱਤਾ ਗਿਆ ਹੈ ਤੇ ਪੁਲਸ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਸਰਕਾਰ ਨੂੰ ਲੋਕਹਿੱਤ ਤੇ ਸੂਬੇ ਦੇ ਹਿੱਤ ਨਾਲ ਕੋਈ ਲੈਣਾ ਦੇਣਾ ਨਹੀਂ, ਉਸ ਨੂੰ ਸਿਰਫ ਬਾਦਲ ਪਰਿਵਾਰ ਦਾ ਅਕਸ ਖਰਾਬ ਕਰਨ ਦੀ ਚਿੰਤਾ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ