ਪਰਦੀਪ ਕਲੇਰ ਦੇ ਦਾਅਵੇ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਟਵੀਟ ਕਰ ਆਖੀ ਇਹ ਗੱਲ

Tuesday, Jul 30, 2024 - 10:04 PM (IST)

ਪਰਦੀਪ ਕਲੇਰ ਦੇ ਦਾਅਵੇ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਟਵੀਟ ਕਰ ਆਖੀ ਇਹ ਗੱਲ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਟਵੀਟ ਕਰ ਕੇ ਸਾਬਕਾ ਡੇਰਾ ਪ੍ਰੇਮੀ ਪਰਦੀਪ ਕਲੇਰ ਵੱਲੋਂ ਬਾਦਲ ਪਰਿਵਾਰ ਬਾਰੇ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪਰਦੀਪ ਵੱਲੋਂ ਮੇਰੇ 'ਤੇ ਲਾਏ ਦੋਸ਼ ਬਿਲਕੁੱਲ ਝੂਠੇ ਹਨ ਤੇ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਹਨ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। 

ਸੁਖਬੀਰ ਬਾਦਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਪਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਰੱਖਿਅਤ ਅਤੇ ਪ੍ਰਚਾਰਿਆ ਜਾਂਦਾ ਦੇਖਦਿਆਂ ਪੰਥ ਵਿਰੋਧੀ ਧਿਰਾਂ ਨੇ ਮੈਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਪਰਦੀਪ ਵੱਲੋਂ ਮੇਰੇ 'ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਬਿਲਕੁਲ ਝੂਠੇ, ਰਾਜਨੀਤੀ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਮੈਂ ਇਹਨਾਂ ਝੂਠੇ ਅਤੇ ਖਤਰਨਾਕ ਦਾਅਵਿਆਂ 'ਤੇ ਸਖ਼ਤ ਇਤਰਾਜ਼ ਕਰਦਾ ਹਾਂ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਇਹ ਮਾਮਲਾ ਦਰਜ ਹੈ ਤੇ ਮੈਂ ਖ਼ਾਲਸਾ ਪੰਥ ਦੀ ਸਰਵਉੱਚ ਧਾਰਮਿਕ ਅਸਥਾਨ ਅੱਗੇ ਪੇਸ਼ ਹੋ ਚੁੱਕਾ ਹਾਂ, ਮੈਂ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ।

ਦੱਸ ਦਈਏ ਕਿ ਬੀਤੇ ਦਿਨ ਹੋਏ ਇੰਟਰਵਿਊ ਵਿੱਚ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕਿ ਜਦੋਂ 2007 ਵਿੱਚ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦਾ ਪੰਜਾਬ ਵਿੱਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ। ਪ੍ਰਦੀਪ ਕਲੇਰ ਨੇ ਦੱਸਿਆ ਕਿ ਇਸ ਤੋਂ ਬਾਦਲ ਨੇ ਕਿਹਾ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਵਿੱਚ ਇੱਕ ਮੁਆਫ਼ੀਨਾਮਾ ਭੇਜ ਦੇਵੇ ਬਾਕੀ ਦਾ ਅਸੀਂ ਸਾਂਭ ਲਵਾਂਗੇ। ਬਾਦਲ ਨੇ ਕਿਹਾ ਕਿ ਜੇ ਰਾਮ ਰਹੀਮ ਤੁਹਾਡਾ ਬਾਬਾ ਹੈ ਤਾਂ ਇੱਧਰ ਪੰਜਾਬ ਦਾ ਬਾਬਾ ਮੈਂ ਹਾਂ। ਇੱਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ। 

ਪ੍ਰਦੀਪ ਕਲੇਰ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨਾਲ ਸਿੱਖਾਂ ਨੂੰ ਕੋਈ ਸਾਂਝ ਨਾਂ ਪਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਰਾਮ ਰਹੀਮ ਨੂੰ ਚੋਰੀ ਛਿੱਪੇ ਮਿਲਦਾ ਰਿਹਾ। ਚੋਣਾਂ 'ਚ ਮਦਦ ਲਈ, ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਵੀ ਡੇਰਾ ਸਿਰਸਾ ਦੀ ਮਦਦ ਲਈ ਗਈ।


author

Baljit Singh

Content Editor

Related News