ਸੁਖਬੀਰ ਬਾਦਲ ਰੈਲੀਆਂ ਕਰ ਕੇ ਸੂਬੇ ਦਾ ਮਾਹੌਲ ਖਰਾਬ ਕਰ ਰਿਹੈ : ਬਰਾੜ
Sunday, Feb 18, 2018 - 12:57 PM (IST)

ਬਾਘਾਪੁਰਾਣਾ (ਰਾਕੇਸ਼) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ 10 ਸਾਲ ਵਿਕਾਸ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਬਾਦਲ ਸਰਕਾਰ ਦਾ ਚਿੱਠਾ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਿਸ ਮੂੰਹ ਨਾਲ ਰੈਲੀਆਂ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। 10 ਸਾਲਾਂ 'ਚ ਜਿਹੜਾ ਨਸ਼ਿਆਂ ਨਾਲ ਪਰਿਵਾਰਾਂ ਨੇ ਸੰਤਾਪ ਭੋਗਿਆ ਹੈ, ਉਹ ਲੋਕ ਅਕਾਲੀਆਂ ਨੂੰ ਕਦੇ ਮੁਆਫ ਨਹੀਂ ਕਰਨਗੇ, ਜਦਕਿ ਕੈਪਟਨ ਸਾਹਿਬ ਨੇ ਸੱਤਾ ਸੰਭਾਲਦਿਆਂ ਨਸ਼ੇ ਦੇ ਕਾਰੋਬਾਰੀਆਂ ਨੂੰ ਭਾਜੜਾ ਪੁਆਈਆਂ ਅਤੇ ਸੈਂਕੜੇ ਸਮੱਗਲਰਾਂ ਨੂੰ ਜੇਲਾਂ 'ਚ ਭੇਜਿਆ। ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ 10 ਸਾਲ ਹਲਕੇ ਦੇ ਅਕਾਲੀਆਂ ਨੂੰ ਵਿਕਾਸ ਚੇਤੇ ਨਹੀਂ ਆਇਆ ਸਗੋਂ ਵਿਕਾਸ ਦੇ ਨਾਂ 'ਤੇ ਝੂਠੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਿਸੇ ਵੀ ਨਸ਼ੇ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਭ੍ਰਿਸ਼ਟਾਚਾਰ ਸਹਿਣ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਸ਼ਿੰਦਾ, ਗੁਰਦੀਪ ਬਰਾੜ, ਬਿੱਟੂ ਮਿੱਤਲ, ਸੁੱਖਾ ਲੰਗੇਆਣਾ, ਅਜੇ ਗਰਗ, ਚਮਕੌਰ ਬਰਾੜ ਆਦਿ ਸ਼ਾਮਲ ਸਨ।