ਸਕੀਮਾਂ ਸਾਡੀਆਂ ਤੇ ਵਾਹ-ਵਾਹੀ ਖੱਟ ਰਹੀ ਹੈ ਕਾਂਗਰਸ : ਸੁਖਬੀਰ ਬਾਦਲ
Wednesday, Mar 21, 2018 - 02:26 PM (IST)

ਚੰਡੀਗੜ੍ਹ (ਰਮਨਦੀਪ ਸੋਢੀ) - ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਜਨਾਵਾਂ ਨੂੰ ਕਾਂਗਰਸ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ ਉਹ ਸਾਰੇ ਕੰਮ ਸਾਡੇ ਸਰਕਾਰ ਵੇਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਾਡੀਆਂ ਸਕੀਮਾਂ 'ਤੇ ਵਾਹ-ਵਾਹ ਖੱਟ ਰਹੀ। ਕਿਸਾਨਾਂ ਨੂੰ ਫ੍ਰੀ ਬਿਜਲੀ ਸਾਡੇ ਸਮੇਂ ਤੋਂ ਹੀ ਚੱਲ ਰਹੀ ਹੈ ਤੇ ਕਾਂਗਰਸ ਸਾਡੇ ਵੇਲੇ ਦੇ ਪੈਂਡਿੰਗ ਬਿੱਲ ਹੀ ਪਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਪੰਜਾਬੀਆਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਕ ਵੀ ਅਜਿਹਾ ਪਲਾਨ ਨਹੀਂ ਹੈ ਜੋ ਕਾਂਗਰਸ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਕਾਂਗਰਸ ਸਰਕਾਰ ਸਾਡੇ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਦਾ ਹੀ ਉਦਘਾਟਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਨੈਸ਼ਨਲ ਹਾਈਵੇ ਤੇ ਮੈਰੀਟੋਰੀਅਸ ਸਕੂਲ ਵੀ ਸਾਡੇ ਵੇਲੇ ਦੇ ਹੀ ਹਨ।
ਪ੍ਰੈਸ ਕਾਨਫਰੰਸ ਤੋਂ ਬਾਅਦ ਸੁਖਬੀਰ ਬਾਦਲ ਕਿਸੇ ਜ਼ਰੂਰੀ ਕੰਮ ਲਈ ਦਿੱਲੀ ਰਵਾਨਾ ਹੋ ਗਏ ਹਨ ਤੇ ਬਾਅਦ ਦੁਪਹਿਰ ਬਜਟ ਦੇ ਦੂਜੇ ਸ਼ੈਸਨ 'ਚ ਹਿੱਸਾ ਨਹੀਂ ਲੈ ਸਕਣਗੇ ਜਦਕਿ ਬਾਕੀ ਵਿਧਾਇਕਾਂ ਦੀ ਅਗਵਾਈ ਬਿਕਰਮ ਮਜੀਠੀਆ ਕਰਨਗੇ।