ਸੁਖਬੀਰ ਬਾਦਲ ਨੇ ਹਰਸਿਮਰਤ ਸਣੇ ਖਾਧੇ ਚਾਟ ਤੇ ਗੋਲ-ਗੱਪੇ, ਦੇਖੋ ਫੋਟੋਆਂ
Friday, Oct 20, 2017 - 09:01 PM (IST)
ਬਠਿੰਡਾ — ਅੱਜ ਦੇਰ ਸ਼ਾਮ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਬਠਿੰਡਾ ਦੇ ਬਜ਼ਾਰ 'ਚ ਗੋਲ-ਗੱਪੇ ਅਤੇ ਚਾਟ ਦਾ ਸਵਾਦ ਲਿਆ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਵੀ ਸ਼ੇਅਰ ਕੀਤੀਆਂ। ਜਿਸ ਨਾਲ ਉਨ੍ਹਾਂ ਲਿੱਖਿਆ ਕਿ ਹਰਸਿਮਰਤ ਦਾ ਮਨ ਅੱਜ ਤਿਉਹਾਰੀ ਚਾਟ ਪਾਪੜੀ ਖਾਣ ਦਾ ਸੀ, ਜਿਸ ਕਾਰਨ ਅਸੀਂ ਬਠਿੰਡਾ ਆਏ। ਬਠਿੰਡਾ ਦੇ ਬਜ਼ਾਰ 'ਚ ਲੋਕਾਂ ਵੱਲੋਂ ਪਿਆਰ ਅਤੇ ਸਤਿਕਾਰ ਮਿਲਿਆ ਉਹ ਨਾ ਭੁੱਲਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਨਾਲ ਬਠਿੰਡਾ ਦੀ ਇਕ ਮਿਠਾਈ ਦੀ ਦੁਕਾਨ 'ਤੇ ਗਏ। ਜਿੱਥੇ ਉਨ੍ਹਾਂ ਨੇ ਗੋਲ-ਗੱਪੇ ਅਤੇ ਚਾਟ ਖਾਧੀ। ਇਸ ਮੌਕੇ ਹਰਸਿਮਰਤ ਕੌਰ ਅਤੇ ਸੁਖੀਬਰ ਸਿੰਘ ਬਾਦਲ ਨਾਲ ਆਮ ਸ਼ਹਿਰ ਵਾਸੀਆਂ ਨੇ ਸੈਲਫੀਆਂ ਵੀ ਲਈਆਂ।


