ਆਖਰ ਕਿਉਂ ਸੁਖਬੀਰ ਬਾਦਲ ਜਾਖੜ ਨੂੰ ਦੇਣਾ ਚਾਹੁੰਦੇ ਨੇ ਗੋਲਡ ਮੈਡਲ (ਵੀਡੀਓ)
Tuesday, Mar 05, 2019 - 12:18 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਬੀਤੇ ਦਿਨ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਸੁਨੀਲ ਜਾਖੜ ਅਤੇ ਕਾਂਗਰਸ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀਆਂ ਨੇ ਸਿਰਫ ਇਕੋ-ਇਕ ਕੰਮ ਕੀਤਾ ਹੈ ਅਤੇ ਉਹ ਹੈ, ਝੂਠੇ ਪਰਚੇ ਦਰਜ ਕਰਨ ਦਾ। ਲੋਕਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਨ ਦੇ ਮਾਮਲੇ 'ਚ ਸੁਨੀਲ ਜਾਖੜ ਨੂੰ ਗੋਲਡ ਮੈਡਲ ਵੀ ਮਿਲ ਸਕਦਾ ਹੈ। ਜਾਖੜ ਨੂੰ ਲਲਕਾਰਦੇ ਹੋਏ ਸੁਖਬੀਰ ਨੇ ਕਿਹਾ ਕਿ ਜੇਕਰ ਉਸ 'ਚ ਹਿੰਮਤ ਹੈ ਤਾਂ ਉਹ ਅਬੋਹਰ ਤੋਂ ਚੋਣ ਜਿੱਤ ਕੇ ਵਿਖਾਵੇ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਦੇ ਨਾਲ-ਨਾਲ ਵਿਰੋਧੀਆਂ ਦਾ ਭੰਡੀ ਪ੍ਰਚਾਰ ਵੀ ਬੜੇ ਜ਼ੋਰਾ-ਸ਼ੋਰਾ ਨਾਲ ਕੀਤਾ ਜਾ ਰਿਹਾ ਹੈ।