ਬਰਗਾੜੀ ਕਾਂਡ : ਚੀਮਾ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ (ਵੀਡੀਓ)
Monday, Aug 27, 2018 - 04:07 PM (IST)
ਫਰੀਦਕੋਟ (ਜਗਤਾਰ ਦੁਸਾਂਝ) - ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਕਾਂਡ ਦੀ ਰਿਪੋਰਟ ਨੂੰ ਗਲਤ ਦੱਸਿਆ ਹੈ, ਜਿਸ ਦਾ ਜਵਾਬ 'ਆਪ' ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਪਣੇ ਬਿਆਨਾਂ 'ਚ ਦਿੱਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਬਾਦਲਾਂ ਦੇ ਕਈ ਤਰ੍ਹਾਂ ਦੇ ਖੁਲਾਸੇ ਹੋਣ ਵਾਲੇ ਹਨ, ਇਸ ਲਈ ਸੁਖਬੀਰ ਬਾਦਲ 'ਮੈਂਟਲੀ ਡਿਸਟਰਬ' ਹੋ ਗਏ ਹਨ।
ਇਸ ਦੇ ਨਾਲ ਖਹਿਰਾ ਧੜੇ ਵੱਲੋਂ ਪੱਗਾਂ ਦੇ ਰੰਗ ਬਦਲਣ ਦੇ ਸਬੰਧ 'ਚ ਚੀਮਾ ਨੇ ਕਿਹਾ ਕਿ ਪੱਗਾਂ ਦੇ ਰੰਗ ਬਦਲਣ ਨਾਲ ਪਾਰਟੀ ਨਹੀਂ ਬਦਲਦੀ ਕਿਉਂਕਿ ਖਹਿਰਾ ਉਨ੍ਹਾਂ ਦੇ ਨਾਲ ਹੀ ਹਨ। ਲੋਕ ਸਭਾ ਚੋਣਾਂ ਦੇ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਉਹ ਆਪਣੀ ਪੂਰੀ ਤਿਆਰੀ ਨਾਲ ਚੋਣਾਂ ਲੜਨਗੇ ਤੇ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਨਗੇ।