''ਪ੍ਰਾਣ ਪ੍ਰਤਿਸ਼ਠਾ'' ਮੌਕੇ ਅਕਾਲੀ ਦਲ ਨੇ ਲਾਇਆ ਲੰਗਰ, ਸੁਖਬੀਰ ਬਾਦਲ ਨੇ ਦਿੱਤੀ ਵਧਾਈ
Monday, Jan 22, 2024 - 02:50 PM (IST)
ਅੰਮ੍ਰਿਤਸਰ : ਅਯੁੱਧਿਆ 'ਚ ਜਿੱਥੇ ਸ੍ਰੀ ਰਾਮ ਮੰਦਰ 'ਚ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਹੋ ਰਿਹਾ ਹੈ, ਉੱਥੇ ਹੀ ਪੂਰੇ ਦੇਸ਼ 'ਚ ਹਰ ਕੋਈ ਇਸ ਮੌਕੇ 'ਤੇ ਆਪਣੇ ਤਰੀਕੇ ਨਾਲ ਸੇਵਾ ਕਰ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ 'ਚ ਅਕਾਲੀ ਆਗੂਆਂ ਵੱਲੋਂ ਵੀ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਹੈ। ਇਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਈ ਸੀਨੀਅਰ ਆਗੂ ਸ਼ਾਮਲ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੁਨੀਆ 'ਚ ਵੱਸਦੇ ਹਿੰਦੂ ਭਾਈਚਾਰੇ ਲਈ ਬੜੀ ਖ਼ੁਸ਼ੀ ਦਾ ਦਿਨ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹਾਂ 'ਤੇ ਮੋਟਾ ਖ਼ਰਚਾ ਕਰਨ ਵਾਲੇ ਹੋ ਜਾਣ ਸਾਵਧਾਨ, ਜ਼ਰੂਰ ਪੜ੍ਹ ਲੈਣ ਇਹ ਖ਼ਬਰ
ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਇਕ-ਦੂਜੇ ਦੀਆਂ ਖੁਸ਼ੀਆਂ 'ਚ ਸ਼ਾਮਲ ਹੁੰਦੇ ਹਨ। ਮੈਂ ਅੱਜ ਦੇ ਦਿਨ ਲਈ ਦੇਸ਼-ਵਿਦੇਸ਼ 'ਚ ਬੈਠੇ ਲੋਕਾਂ ਨੂੰ ਵਧਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੋਚ ਸਰਬੱਤ ਦੇ ਭਲੇ ਦੀ ਸੋਚ ਹੈ ਅਤੇ ਸਾਡੇ ਗੁਰੂ ਸਾਹਿਬਾਨ ਦੀ ਸੋਚ 'ਤੇ ਹੀ ਅਸੀਂ ਪਹਿਰਾ ਦੇ ਰਹੇ ਹਾਂ। ਉਨ੍ਹਾਂ ਨੇ ਸਾਰੇ ਧਰਮਾਂ ਦੇ ਸ਼ੁੱਭ ਦਿਹਾੜੇ ਸਭ ਨੂੰ ਇਕੱਠੇ ਹੋ ਕੇ ਮਨਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਫੜ੍ਹਿਆ ਜ਼ੋਰ, ਸੂਬੇ 'ਚ Red Alert ਜਾਰੀ, ਸੋਚ-ਸਮਝ ਕੇ ਹੀ ਨਿਕਲੋ ਘਰੋਂ
ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਰੇ ਧਰਮਾਂ ਦੇ ਤਿਉਹਾਰ ਅਤੇ ਸਮਾਗਮਾਂ 'ਚ ਸ਼ਾਮਲ ਹੁੰਦੇ ਸਨ ਅਤੇ ਉਨ੍ਹਾਂ ਨੇ ਇਤਿਹਾਸਕ ਰਾਮ ਮੰਦਰ ਅਤੇ ਦੁਰਗਿਆਣਾ ਮੰਦਰ 'ਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ। ਇਸ ਮੌਕੇ ਆਗੂ ਅਨਿਲ ਜੋਸ਼ੀ ਨੇ ਕਿਹਾ ਕਿ 1990 ਦੀ ਕਾਰਸੇਵਾ 'ਚ ਉਹ ਖ਼ੁਦ ਵੀ ਅਯੁੱਧਿਆ ਸੇਵਾ ਕਰਨ ਗਏ ਸਨ ਅਤੇ ਅੱਜ ਉਨ੍ਹਾਂ ਨੂੰ ਖ਼ੁਸ਼ੀ ਹੋ ਰਹੀ ਹੈ ਕਿ ਰਾਮ ਲੱਲਾ ਜੀ ਉੱਥੇ ਵਿਰਾਜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਭਾਵੇਂ ਉਹ ਅਯੁੱਧਿਆ ਨਹੀਂ ਜਾ ਸਕੇ ਪਰ ਸ਼ਰਧਾਲੂਆਂ ਲਈ ਲੰਗਰ ਲਾ ਕੇ ਆਪਣੀ ਸੇਵਾ ਅਤੇ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8