ਸੁਖਬੀਰ ਬਾਦਲ ਨੇ ਕੈਪਟਨ-ਭਾਜਪਾ-ਢੀਂਡਸਾ ਗਠਜੋੜ ਨੂੰ ਦੱਸਿਆ 'ਜ਼ੀਰੋ', ਨਵਜੋਤ ਸਿੱਧੂ ਨੂੰ ਆਖੀ ਇਹ ਗੱਲ
Tuesday, Dec 28, 2021 - 05:15 PM (IST)
ਬਟਾਲਾ (ਵੈੱਬ ਡੈਸਕ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਥੇ ਵਿਰੋਧੀ ਪਾਰਟੀਆਂ ’ਤੇ ਸਿਆਸੀ ਤੰਜ ਕੱਸੇ, ਉਥੇ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪਾਗ਼ਲ ਕਿਹਾ। ਭਾਜਪਾ, ਅਮਰਿੰਦਰ ਸਿੰਘ (ਪੰਜਾਬ ਲੋਕ ਕਾਂਗਰਸ) ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਜਾ ਰਹੇ ਹਨ, ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਤਿੰਨ ਪਾਰਟੀਆਂ ਦਾ ਕੋਈ ਵਕਾਰ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਇਕ ਜ਼ੀਰੋ ਦੇ ਨਾਲ ਜਿੰਨੀਆਂ ਮਰਜ਼ੀ ਜ਼ੀਰੋ ਲਗਾ ਲਓ, ਉਨ੍ਹਾਂ ਦਾ ਮੇਲ ਜ਼ੀਰੋ ਹੀ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸਟੇਜਾਂ ’ਤੇ ਦਿੱਤੇ ਜਾਣ ਵਾਲੇ ਬਿਆਨਾਂ ’ਤੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹ ‘ਮੈਂਟਲ ਸਿੱਧੂ’ ਹੈ, ਜਿਸ ਨੂੰ ਸਾਰੇ ਪਾਗਲ ਕਹਿੰਦੇ ਹਨ। ਪਾਗਲ ਹੋਣ ਕਰਕੇ ਉਹ ਹਰ ਵਾਰ ਸਟੇਜਾਂ ਤੋਂ ਅਜਿਹੇ ਬਿਆਨ ਦਿੰਦਾ ਰਹਿੰਦਾ ਹੈ। ਜੋ ਬੰਦਾ ਪਾਗਲ ਹੁੰਦਾ ਹੈ, ਉਹ ਸਟੇਜਾਂ ’ਤੇ ਜਾ ਕੇ ਪਾਗਲਾਂ ਵਰਗੀਆਂ ਹਰਕਤਾ ਹੀ ਕਰਦਾ ਹੈ। ਇਸੇ ਕਰਕੇ ਸਾਰੀਆਂ ਪਾਰਟੀਆਂ ਵਾਲੇ ਉਸ ਨੂੰ ਪਾਗਲ ਕਹਿੰਦੇ ਹਨ। ਕਿਸਾਨ ਜਥੇਬੰਦੀਆਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਸਬੰਧ ’ਚ ਇਕ ਪੱਤਰ ਲਿਖਿਆ ਸੀ, ਜੋ ਵਾਇਰਲ ਹੋ ਗਿਆ ਹੈ। ਉਸ ਦੇ ਸਬੰਧ ’ਚ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਬੜਾ ਗੰਭੀਰ ਮੁੱਦਾ, ਜਿਸ ਦੇ ਹਰ ਪਹਿਲੂ ਦੀ ਜਾਂਚ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ