ਉਦੈਵੀਰ ਦੇ ਪਰਿਵਾਰ ਨਾਲ ਦੁੱਖ਼ ਵੰਡਾਉਣ ਪਹੁੰਚੇ ਸੁਖਬੀਰ ਬਾਦਲ, ਦਿੱਤਾ ਵੱਡਾ ਬਿਆਨ

03/18/2023 6:22:15 PM

ਮਾਨਸਾ (ਸੰਦੀਪ ਮਿੱਤਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਮਾਨਸਾ ਦੇ ਕੋਟਲੀ ਕਲਾਂ ਵਿਖੇ ਕਤਲ ਕੀਤੇ 6 ਸਾਲਾ ਮਾਸੂਮ ਹਰਉਦੈਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਦੁੱਖ਼ ਵੰਡਾਉਣ ਪਹੁੰਚੇ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬੇਕਾਬੂ ਹੋ ਚੁੱਕੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਈ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਗੈਂਗਸਟਰਾਂ ਦਾ ਰਾਜ ਹੈ। ਪੰਜਾਬ ਦੇ ਲੋਕ ਇਸ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਸ਼ਰੇਆਮ ਬਦਮਾਸ਼ਾਂ ਵੱਲੋਂ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਿੰਥੈਟਿਕ ਡਰੱਗ ਮਾਮਲਾ : ਪੈਰੋਲ ਤੋਂ ਬਾਅਦ ਮਾਂ ਨੂੰ ਹਸਪਤਾਲ ਮਿਲਣ ਪਹੁੰਚੇ ਜਗਦੀਸ਼ ਭੋਲਾ

ਇਸ ਵੇਲੇ ਪੰਜਾਬ ਅੰਦਰ ਅਪਰਾਧੀ ਲੋਕ ਬੇਖ਼ੌਫ ਪੰਜਾਬ ਦੀਆਂ ਸੜਕਾਂ ਤੇ ਗਲੀਆਂ ’ਚ ਘੁੰਮ ਰਹੇ ਹਨ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਵੇਂ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : ਹੁਣ ਸਾਬਕਾ IG ਉਮਰਾਨੰਗਲ ਨੇ ਅਦਾਲਤ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਅਰਜ਼ੀ

ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਆਤਮਜੀਤ ਸਿੰਘ ਕਾਲਾ, ਜੁਗਰਾਜ ਸਿੰਘ ਰਾਜੂ ਦੁਰਾਕਾ, ਗੁਰਪ੍ਰੀਤ ਸਿੰਘ ਚਹਿਲ, ਰੇਸ਼ਮ ਸਿੰਘ ਬਣਾਂਵਾਲੀ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਜਸਵਿੰਦਰ ਸਿੰਘ ਚਕੇਰੀਆਂ, ਸਮਾਜ ਸੇਵੀ ਮਿੱਠੂ ਕਵਾੜੀਆ, ਗੁਰਮੇਲ ਸਿੰਘ ਫਫੜੇ, ਜਸਵਿੰਦਰ ਸਿੰਘ ਤਾਮਕੋਟ, ਅਵਤਾਰ ਸਿੰਘ ਰਾੜਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News