ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ

Thursday, May 09, 2019 - 02:46 PM (IST)

ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ

ਬਾਘਾ ਪੁਰਾਣਾ  (ਰਾਕੇਸ਼)— ਲੋਕਾਂ 'ਚ ਸਿਆਸੀ ਪਾਰਟੀਆਂ ਲਈ ਪੈਦਾ ਹੋਇਆ ਰੋਹ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਚੋਣ ਪ੍ਰਚਾਰ ਦੌਰਾਨ ਕਿਸੇ ਨਾ ਕਿਸੇ ਲੀਡਰ ਦੇ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਾਲਾ ਬਾਘਾਪੁਰਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਿੱਖ ਜੱਥੇਬੰਦੀਆਂ ਦਾ ਉਸ ਵੇਲੇ ਰੋਸ ਦਾ ਸਾਹਮਣਾ ਕਰਨਾ ਪਿਆ ਜਦੋਂ ਬਾਦਲ ਕੋਟਕਪੂਰਾ ਰੋਡ ਤੇ ਸਥਿਤ ਮਿੱਤਲ ਪੈਲੇਸ ਤੋਂ ਅਕਾਲੀ ਦਲ ਦੀ ਰੈਲੀ ਖਤਮ ਕਰਕੇ ਮੋਗਾ ਵੱਲ ਗੱਡੀਆਂ ਦੇ ਕਾਫਲੇ ਨਾਲ ਨਿਕਲਣ ਲੱਗੇ। ਪੈਲੇਸ ਤੋਂ ਥੋੜੀ ਦੂਰ ਕਾਲੇ ਝੰਡੇ ਲੈ ਕੇ ਖੜ੍ਹੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਜ਼ੋਰਦਾਰ ਵਿਖਾਵਾ ਕਰਦਿਆਂ ਬਾਦਲਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਇਹ ਆਗੂ ਮੁੱਖ ਸੜਕ ਤੇ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਅੱਗੇ ਆਏ ਤਾਂ ਪੁਲਸ ਦੇ ਨੌਜਵਾਨਾ ਨੇ ਅੱਗੇ ਵਧਣ ਨਹੀਂ ਦਿੱਤਾ ਅਤੇ ਘੇਰਾ ਪਾ ਲਿਆ । ਮਾਮਲਾ ਇਥੋ ਤੱਕ ਵਧ  ਗਿਆ ਕਿ ਕਈ ਆਗੂਆਂ ਨੇ ਗੁੱਸੇ ਵਿੱਚ ਆ ਕੇ ਬਾਦਲ ਦੀ ਗੱਡੀ ਵੱਲ ਕਾਲੇ ਝੰਡੇ ਵੀ ਚਲਾਏ।

ਇਸ ਮੋਕੇ ਦਵਿੰਦਰ ਸਿੰਘ ਹਰੀਏਵਾਲਾ ਨੇ ਕਿਹਾ ਕਿ ਬਾਦਲਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾ ਦੇ ਰਾਜ ਵਿੱਚ ਬਹਿਬਲ ਕਲਾਂ ਵਿਖੇ ਬੇਅਦਬੀ ਤੋਂ ਬਾਅਦ ਇਨਸਾਫ ਮੰਗ ਰਹੇ ਨੋਜਵਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ।


author

Shyna

Content Editor

Related News