ਲੁਧਿਆਣਾ ਧਮਾਕੇ ''ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਪਹੁੰਚੇ ਸੁਖਬੀਰ ਬਾਦਲ, ਨਿਸ਼ਾਨੇ ''ਤੇ ਪੰਜਾਬ ਸਰਕਾਰ

Friday, Dec 24, 2021 - 06:33 PM (IST)

ਲੁਧਿਆਣਾ ਧਮਾਕੇ ''ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਪਹੁੰਚੇ ਸੁਖਬੀਰ ਬਾਦਲ, ਨਿਸ਼ਾਨੇ ''ਤੇ ਪੰਜਾਬ ਸਰਕਾਰ

ਲੁਧਿਆਣਾ (ਨਰਿੰਦਰ)-ਲੁਧਿਆਣਾ ਬੰਬ ਧਮਾਕੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਨਣ ਲਈ ਡੀ.ਐੱਮ.ਸੀ. ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਥਾਂ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ 'ਚ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਕਾਨੂੰਨ ਵਿਵਸਥਾ ਸਾਂਭੀ ਨਹੀਂ ਜਾ ਰਹੀ ਤੇ ਡੀ.ਜੀ.ਪੀ. ਬਿਲਕੁਲ ਨਿਕੰਮਾ ਹੈ।

ਇਹ ਵੀ ਪੜ੍ਹੋ : ਕੋਵਿਡ-19 : ਬ੍ਰਿਟੇਨ ਦੇ ਅਧਿਐਨ ਨੇ ਐਸਟ੍ਰਾਜ਼ੇਨੇਕਾ ਬੂਸਟਰ ਖੁਰਾਕ ਦਾ ਕੀਤਾ ਸਮਰਥਨ

ਸੁਖਬੀਰ ਬਾਦਲ ਨੇ ਧਮਾਕਿਆਂ ਦੀ ਸਖ਼ਤ ਸ਼ਬਦਾਂ ਚ ਨਿੰਦਿਆਂ ਕਰਦਿਆਂ ਕਿਹਾ ਕਿ ਪੰਜਾਬ 'ਚ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਲਾਭ ਲਈ ਪੰਜਾਬ ਸਰਕਾਰ ਦੇ ਆਗੂ ਇਕ ਤੋਂ ਬਾਅਦ ਇੱਕ ਡੀ.ਜੀ.ਪੀ. ਨੂੰ ਬਦਲ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪਰਿਵਾਰਾਂ ਨਾਲ ਮੇਰੀ ਗੱਲ ਹੋਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਉਹ ਮਹਿੰਗਾ ਇਲਾਜ ਕਰਵਾਉਣ 'ਚ ਅਸਮਰੱਥ ਹਨ।

ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਇਜ਼ਰਾਈਲੀ ਹਿਰਾਸਤ 'ਚ

ਇਸ ਦੇ ਨਾਲ ਹੀ  ਕਿਹਾ ਕਿ ਉਹ ਮੰਗ ਕਰਦੇ ਨੇ ਕਿ ਪੰਜਾਬ ਸਰਕਾਰ ਜ਼ਖਮੀਆਂ ਦਾ ਸਾਰਾ ਖਰਚਾ ਚੁੱਕੇ ਅਤੇ ਉਨ੍ਹਾਂ ਡੀ.ਜੀ.ਪੀ. ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਕੇ ਉਸ ਨੂੰ ਨਲੈਕ ਦੱਸਿਆ। ਉਨ੍ਹਾਂ ਕਿਹਾ ਕਿ ਪੁਲਸ ਤੋਂ ਕਾਨੂੰਨ ਵਿਵਸਥਾ ਨੂੰ ਕਾਇਮ ਕਰਵਾਉਣ ਲਾ ਕੇ ਆਪਣੇ ਕੰਮ ਕਰਵਾਉਣ ਨ੍ਹਾਂ ਕੇ ਆਪਣੇ ਕੰਮ।

ਇਹ ਵੀ ਪੜ੍ਹੋ : ਈਰਾਨ ਦੇ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਸੋਮਵਾਰ ਨੂੰ ਵਿਆਨਾ 'ਚ ਹੋਵੇਗੀ ਬਹਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News