ਜਦੋਂ 10 ਕਿਲੋਮੀਟਰ ਦੇ ਕਾਫਲਿਆਂ ਨਾਲ ਰੈਲੀ ''ਚ ਪਹੁੰਚੇ ਸੁਖਬੀਰ ਬਾਦਲ

Sunday, Dec 19, 2021 - 10:30 PM (IST)

ਜਦੋਂ 10 ਕਿਲੋਮੀਟਰ ਦੇ ਕਾਫਲਿਆਂ ਨਾਲ ਰੈਲੀ ''ਚ ਪਹੁੰਚੇ ਸੁਖਬੀਰ ਬਾਦਲ

ਮਾਨਸਾ (ਜੱਸਲ)- ਅੱਜ ਮਾਨਸਾ 'ਚ ਅਕਾਲੀ ਬਸਪਾ ਵਲੋਂ ਕੀਤੀ ਵਿਸ਼ਾਲ ਰੈਲੀ ਦੌਰਾਨ ਬੱਸਾਂ, ਕਾਰਾਂ, ਟਰੈਕਟਰ-ਟਰਾਲੀਆਂ ’ਚ 10 ਕਿਲੋਮੀਟਰ ਲੰਬਾ ਲੋਕਾਂ ਦਾ ਵੱਡੀ ਗਿਣਤੀ ’ਚ ਕਾਫਲਾ ਠਾਠਾਂ ਮਾਰਦਾ ਦਿਖਾਈ ਦਿੱਤਾ। ਜਦੋਂ ਸੁਖਬੀਰ ਬਾਦਲ ਰੈਲੀ ’ਚ ਪਹੁੰਚੇ ਤਾਂ ਕਾਫੀ ਵਿਸ਼ਾਲ ਇਕੱਠ ਸੀ ਅਤੇ ਕੁਰਸੀਆਂ ਭਰਨ ਕਾਰਨ ਲੋਕਾਂ ਨੂੰ ਰੈਲੀ ਵਾਲੇ ਸਥਾਨ ਤੋਂ ਬਾਹਰ ਖੜਨਾ ਪਿਆ। ਇਸ ਰੈਲੀ ਦੇ ਅਖੀਰ ਤੱਕ ਲੋਕ ਸੁਖਬੀਰ ਬਾਦਲ ਦੇ ਵਿਚਾਰ ਸੁਣਦੇ ਰਹੇ। ਇਹ ਕਾਫਲੇ ਵਿਚ ਮਾਨਸਾ ਕੈਂਚੀਆਂ ਤੋਂ ਅਨਾਜ ਮੰਡੀ ਰੈਲੀ ਸਥਲ ਤੱਕ ਮੋਟਰਸਾਇਕਲਾਂ ਦਾ ਵੱਡਾ ਕਾਫਲਾ ਸੁਖਬੀਰ ਬਾਦਲ ਨੂੰ ਲੈ ਕੇ ਆਇਆ। 

ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ


ਜਿਸ ਤਹਿਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਪਾਰਟੀ ਝੰਡੇ ਲਹਿਰਾਉਂਦਿਆਂ ਸੁਖਬੀਰ ਬਾਦਲ ਅਤੇ ਅਕਾਲੀ-ਬਸਪਾ ਦੇ ਜੈਕਾਰੇ ਵੀ ਲਾਉਂਦੇ ਰਹੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਪੰਜਾਬ ਤੇ ਪੰਜਾਬੀਅਤ ਦਾ ਭਲਾ ਚਾਹੁੰਣ ਵਾਲੀ ਵਾਲੀ ਪਾਰਟੀ ਹੈ। ਪੰਜਾਬੀਆਂ ਦੀ ਇਸ ਆਪਣੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਲਈ ਲੰਬੀ ਲੜਾਈ ਲੜੀ ਹੈ। ਮੁੱਖ ਮੰਤਰੀ ਚੰਨੀ ਬਾਰੇ ਉਨ੍ਹਾਂ ਪੰਜਾਬੀਆਂ ਨੂੰ ਸਵਾਲ ਕੀਤਾ ਕਿ ਤੁਸੀਂ ਦੱਸੋ ਮੰਜੇ ਬਣਵਾਉਣਾ ਜਾਂ ਧਾਰਾਂ ਕੱਢਵਾਉਣੀਆਂ ਚਾਹੁੰਦੇ ਹੋ ਕਿ ਮੈਡੀਕਲ ਕਾਲਜ ਤੇ ਸੜਕਾਂ ਬਣਵਾਉਣੀਆਂ ਚਾਹੰਦੇ । ਜਿਹੜੇ ਕੁਰਸੀ ਲਈ ਆਪਸ ’ਚ ਲੜ੍ਹ ਰਹੇ ਹਨ। ਉਨ੍ਹਾਂ ਤੋਂ ਪੰਜਾਬ ਦੇ ਭਲੇ ਕੀ ਆਸ ਹੈ। ਕਿਸਾਨੀ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ’ਚ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ-ਪਾਣੀ ਮੁਫਤ ਦਿੱਤਾ ਪਰ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਅਜ਼ਾਦੀ ਮਿਲੀ ਤਾਂ ਕਿਸਾਨਾਂ ਲਈ ਕੋਈ ਐੱਮ. ਐੱਸ. ਪੀ. ਨਹੀਂ ਸੀ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ 1966 ’ਚ ਲਾਗੂ ਕਰਵਾਈ।

ਇਹ ਖ਼ਬਰ ਪੜ੍ਹੋ-  ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News