ਸੁਖਬੀਰ ਬਾਦਲ ਤੇ ਖਹਿਰਾ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰਨ : ਧਰਮਸੌਤ
Sunday, Jun 10, 2018 - 12:41 AM (IST)

ਨਾਭਾ(ਜੈਨ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਲਾਗਲੇ ਪਿੰਡ ਚਾਸਵਾਲ ਵਿਖੇ ਆਯੋਜਿਤ ਕੁਸ਼ਤੀ ਦੰਗਲ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਤੋਂ ਬਾਅਦ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਪਾਲ ਸਿੰਘ ਖਹਿਰਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ ਪਰ ਅਸੀਂ ਇਜਾਜ਼ਤ ਨਹੀਂ ਦੇਵਾਂਗੇ। ਸਾਡਾ ਮੁੱਖ ਕਰਤੱਵ ਹੈ ਕਿ ਅਸੀਂ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰੀਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਖਹਿਰਾ ਨੂੰ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ। ਲੋਕਾਂ ਵਿਚ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਇਸ ਮੌਕੇ ਜੱਗੀ ਚਾਸਵਾਲ, ਮੱਖਣ ਸਿੰਘ ਟੌਹੜਾ, ਚਮਕੌਰ ਸਿੰਘ ਬੌੜਾਂ, ਚਰਨਜੀਤ ਬਾਤਿਸ਼ (ਪੀ. ਏ.), ਗੁਰਿੰਦਰ ਸਿੰਘ ਪਾਲੀਆ ਤੇ ਹੋਰ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਧਰਮਸੌਤ ਦਾ ਸਨਮਾਨ ਕੀਤਾ।