ਹਾਈਟੈੱਕ ਸੁਖਬੀਰ ਬਾਦਲ ਦੀ ਪਾਰਟੀ ਦੀ ਵੈੱਬਸਾਈਟ ਨਹੀਂ ਅਪਡੇਟ, ਅਜੇ ਤੱਕ ਦਿਖਾ ਰਹੀ ਪੁਰਾਣੇ ਵੇਰਵੇ

Tuesday, Jan 17, 2023 - 09:52 AM (IST)

ਹਾਈਟੈੱਕ ਸੁਖਬੀਰ ਬਾਦਲ ਦੀ ਪਾਰਟੀ ਦੀ ਵੈੱਬਸਾਈਟ ਨਹੀਂ ਅਪਡੇਟ, ਅਜੇ ਤੱਕ ਦਿਖਾ ਰਹੀ ਪੁਰਾਣੇ ਵੇਰਵੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਦੋਂ ਤੋਂ ਪੰਜਾਬ ਦੀ ਸਿਆਸਤ ’ਚ ਸਰਗਰਮ ਹੋਏ ਹਨ, ਉਦੋਂ ਤੋਂ ਹੀ ਉਨ੍ਹਾਂ ਨੂੰ ਤਕਨਾਲੋਜੀ ਨੂੰ ਲੈ ਕੇ ਕਾਫੀ ਹਾਈਟੈਕ ਮੰਨਿਆ ਜਾਂਦਾ ਰਿਹਾ ਹੈ ਪਰ ਸ਼ਾਇਦ ਉਹ ਆਪਣੇ ਅਕਾਲੀ ਦਲ ਦੀ ਵੈੱਬਸਾਈਟ ਨੂੰ ਢੰਗ ਨਾਲ ਨਹੀਂ ਦੇਖਦੇ ਜਾਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵੈੱਬਸਾਈਟ ਨੂੰ ਦੇਖੇ ਜ਼ਮਾਨਾ ਬੀਤ ਚੁੱਕਾ ਹੈ। ਵੈੱਬਸਾਈਟ ’ਤੇ ਜੋ ਵੇਰਵੇ ਅਜੇ ਵੀ ਦਿਖਾਈ ਦਿੰਦੇ ਹਨ, ਉਸ ਮੁਤਾਬਕ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਜਗਮੀਤ ਬਰਾੜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲੇਗਾ ਅੱਜ ਨਵਾਂ ਮੇਅਰ, ਚੋਣ 'ਚ ਹਿੱਸਾ ਨਹੀਂ ਲਵੇਗੀ ਕਾਂਗਰਸ

ਖ਼ਾਸ ਗੱਲ ਇਹ ਹੈ ਕਿ ਤੋਤਾ ਸਿੰਘ ਦਾ ਬੀਤੇ ਸਾਲ 21 ਮਾਰਚ ਨੂੰ ਅਤੇ 16 ਜੁਲਾਈ ਨੂੰ ਕਾਹਲੋਂ ਦਾ ਦਿਹਾਂਤ ਹੋ ਚੁੱਕਾ ਹੈ। ਇਸੇ ਤਰ੍ਹਾਂ ਜਗਮੀਤ ਬਰਾੜ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਪਟਿਆਲਾ 'ਚ ਅਮਿਤ ਸ਼ਾਹ ਕਰ ਸਕਦੇ ਨੇ ਵੱਡਾ ਐਲਾਨ

ਇਸੇ ਕੜੀ ’ਚ ਬਠਿੰਡਾ ਤੋਂ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਨ, ਜਿਨ੍ਹਾਂ ਨੂੰ ਵੈੱਬਸਾਈਟ ’ਤੇ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦਾ ਜਨਰਲ ਸਕੱਤਰ ਦੱਸਿਆ ਜਾ ਰਿਹਾ ਹੈ, ਕਾਫੀ ਸਮਾਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਹੁਣ ਉਹ ਬਠਿੰਡਾ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਵੀ ਹਨ। ਪ੍ਰਧਾਨ ਜੀ, ਪਾਰਟੀ ਤਾਂ ਜਦੋਂ ਠੀਕ ਹੋਵੇਗੀ, ਤਾਂ ਸਹੀ ਘੱਟੋ-ਘੱਟ ਆਪਣੀ ਵੈੱਬਸਾਈਟ ਨੂੰ ਅਪਡੇਟ ਕਰ ਕੇ ਤਾਂ ਠੀਕ ਰੱਖੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News