ਅਕਾਲੀ ਦਲ ਦੇ ਐਸ. ਓ. ਆਈ. ਵਿੰਗ ਦੇ ਸਰਪ੍ਰਸਤ ਬਣੇ 'ਭੀਮ ਸਿੰਘ ਵੜੈਚ'

Wednesday, Apr 28, 2021 - 04:07 PM (IST)

ਅਕਾਲੀ ਦਲ ਦੇ ਐਸ. ਓ. ਆਈ. ਵਿੰਗ ਦੇ ਸਰਪ੍ਰਸਤ ਬਣੇ 'ਭੀਮ ਸਿੰਘ ਵੜੈਚ'

ਚੰਡੀਗੜ੍ਹ (ਰਮਨਦੀਪ ਸੋਢੀ) : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੀਮ ਸਿੰਘ ਵੜੈਚ ਨੂੰ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐਸ. ਓ. ਆਈ. ਵਿੰਗ) ਦਾ ਸਰਪ੍ਰਸਤ ਬਣਾਇਆ ਗਿਆ ਹੈ। ਭੀਮ ਵੜੈਚ ਪਹਿਲਾਂ ਐਸ. ਓ. ਆਈ. ਦੇ ਸਕੱਤਰ ਜਨਰਲ ਦੇ ਨਾਲ-ਨਾਲ ਚੰਡੀਗੜ੍ਹ ਦੇ ਵੀ ਇੰਚਾਰਜ ਰਹਿ ਚੁੱਕੇ ਹਨ।

ਉਨ੍ਹਾਂ ਐਸ. ਓ. ਆਈ. ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਇਸੇ ਕਰਕੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭੀਮ ਵੜੈਚ ਅਮਰਗੜ੍ਹ ਹਲਕੇ ਨਾਲ ਸਬੰਧ ਰੱਖਦੇ ਹਨ। ਪਿਛਲੇ ਲੰਬੇ ਸਮੇਂ ਤੋਂ ਉਹ ਅਕਾਲੀ ਦਲ ਲਈ ਕੰਮ ਕਰ ਰਹੇ ਹਨ। ਪੰਜਾਬੀ ਸੰਗੀਤ ਜਗਤ ‘ਚ ਭੀਮ ਵੜੈਚ ਦਾ ਵੱਡਾ ਨਾਮ ਹੈ। ਪੰਜਾਬ ਦੇ ਤਮਾਮ ਕਲਾਕਾਰਾਂ ਦੇ ਨਾਲ ਉਨ੍ਹਾਂ ਦੀਆਂ ਕਾਫੀ ਨਜ਼ਦੀਕੀਆਂ ਹਨ ਤੇ ਕਲਾਕਾਰ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਫੀ ਸਤਿਕਾਰ ਦਿੰਦੇ ਹਨ।


author

Babita

Content Editor

Related News