ਸੁਖਬੀਰ ਬਾਦਲ ਨੇ ਕੈਪਟਨ ਨੂੰ ਦੱਸਿਆ ਨਿਕੰਮਾ ਮੁੱਖ ਮੰਤਰੀ

09/13/2019 2:59:04 PM

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਕਿਤੇ ਵੀ ਚਲੇ ਜਾਓ, ਲੱਗਦਾ ਹੀ ਨਹੀਂ ਕਿਤੇ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਲਈ ਕੁਝ ਵੀ ਨਹੀਂ ਕੀਤਾ, ਜਦੋਂ ਕਿ 90-95 ਫੀਸਦੀ ਵਿਕਾਸ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸੂਬੇ 'ਚ ਹੋਇਆ ਹੈ। ਸੁਖਬੀਰ ਬਾਦਲ ਛਪਾਰ ਮੇਲੇ ਮੌਕੇ ਲੱਗੀ ਸਿਆਸੀ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਕੁਝ ਨਵਾਂ ਨਹੀਂ ਕੀਤਾ ਅਤੇ ਅਕਾਲੀ ਦਲ ਨੇ ਜਿੱਥੇ ਛੱਡਿਆ ਸੀ, ਉੱਥੇ ਹੀ ਕੰਮ ਰੁਕਿਆ ਹੋਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਨਤਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸੇਵਾਂ ਕੇਂਦਰ ਅਤੇ ਅਜਿਹੀਆਂ ਹੀ ਹੋਰ ਸਹੂਲਤਾਵਾਂ ਮੁਹੱਈਆ ਕਰਵਾਈਆਂ ਸੀ ਪਰ ਕੈਪਟਨ ਨੇ ਉਹ ਵੀ ਬੰਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਹਾਉਣ ਦੇ ਲਾਇਕ ਹੀ ਨਹੀਂ ਹੈ, ਜਿਹੜਾ ਜਨਤਾ ਹੀ ਨਹੀਂ ਵਿਚਰਦਾ। ਉਨ੍ਹਾਂ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਵੋਟ ਪਾਉਣ ਦਾ ਕੀ ਫਾਇਦਾ।


Babita

Content Editor

Related News