ਸੁਖਬੀਰ ਦੀ ਲੋਕ ਸਭਾ ਚੋਣ ਨੂੰ ਹਾਈਕੋਰਟ ’ਚ ਚੁਣੌਤੀ, ਨੋਟਿਸ ਜਾਰੀ
Friday, Aug 30, 2019 - 10:40 AM (IST)
ਚੰਡੀਗਡ਼੍ਹ (ਹਾਂਡਾ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਸੁਖਬੀਰ ਬਾਦਲ ਦੀ ਲੋਕ ਸਭਾ ਚੋਣ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਆਜ਼ਾਦ ਉਮੀਦਵਾਰ ਦੇ ਰੂਪ ’ਚ ਸੁਖਬੀਰ ਬਾਦਲ ਖਿਲਾਫ਼ ਚੋਣ ਲਡ਼ੇ ਇਕ ਵਿਅਕਤੀ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਸੁਣਵਾਈ ਦੌਰਾਨ ਸੁਖਬੀਰ ਵਲੋਂ ਕੋਈ ਵੀ ਕੋਰਟ ’ਚ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਕੋਰਟ ਨੇ ਨੋਟਿਸ ਜਾਰੀ ਕਰਕੇ ਦੋਵਾਂ ਧਿਰਾਂ ਨੂੰ 19 ਅਕਤੂਬਰ ਨੂੰ ਕੋਰਟ ’ਚ ਹਾਜ਼ਰ ਰਹਿਣ ਲਈ ਕਿਹਾ ਹੈ।