ਸੁਖਬੀਰ ਬਾਦਲ ਦਾ ਜਨਮਦਿਨ ਅੱਜ, ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ

Tuesday, Jul 09, 2019 - 01:35 PM (IST)

ਸੁਖਬੀਰ ਬਾਦਲ ਦਾ ਜਨਮਦਿਨ ਅੱਜ, ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 9 ਜੁਲਾਈ ਨੂੰ, ਮਤਲਬ ਕਿ ਅੱਜ 57 ਸਾਲਾਂ ਦੇ ਹੋ ਗਏ ਹਨ। ਸੁਖਬੀਰ ਦਿੱਲੀ 'ਚ ਆਪਣਾ ਜਨਮਦਿਨ ਮਨਾਉਣਗੇ। ਸੋਸ਼ਲ ਮੀਡੀਆ 'ਤੇ ਸੋਮਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਸੁਖਬੀਰ ਬਾਦਲ ਦਾ ਜਨਮ 9 ਜੁਲਾਈ, 1962 ਨੂੰ ਹੋਇਆ ਸੀ। ਸੁਖਬੀਰ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਸੁਖਬੀਰ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹੈ। ਸੁਖਬੀਰ ਬਾਦਲ ਨੇ ਸੋਮਵਾਰ ਨੂੰ ਸੰਸਦ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਵੀ ਚੁੱਕਿਆ ਸੀ, ਜਿਸ ਦੀ ਤਸਵੀਰ ਉਨ੍ਹਾਂ ਨੇ ਖੁਦ ਟਵਿੱਟਰ 'ਤੇ ਸ਼ੇਅਰ ਕੀਤੀ ਹੈ।

PunjabKesari

ਸਿਆਸੀ ਜ਼ਿੰਦਗੀ 'ਤੇ ਇਕ ਝਾਤ
ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਚੋਣਾਂ ਲੜਦਾ ਆ ਰਿਹਾ ਹੈ। ਸੁਖਬੀਰ ਬਾਦਲ ਨੇ 11ਵੀਂ ਅਤੇ 12ਵੀਂ ਲੋਕ ਸਭਾ 'ਚ ਲਗਾਤਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। 1998 ਤੋਂ 1999 ਦੌਰਾਨ ਉਹ ਕੇਂਦਰੀ ਰਾਜ ਮੰਤਰੀ ਰਹੇ। ਇਸ ਤੋਂ ਇਲਾਵਾ 2001 ਤੋਂ 2004 ਤੱਕ ਰਾਜ ਸਭਾ ਦੇ ਸੰਸਦ ਮੈਂਬਰ ਵੀ ਰਹੇ। 2004 'ਚ 14ਵੀਂ ਲੋਕ ਸਭਾ 'ਚ ਵੀ ਜੇਤੂ ਰਹੇ। ਜਨਵਰੀ 2008 'ਚ ਉਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਸੁਖਬੀਰ ਬਾਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
 


author

Babita

Content Editor

Related News