ਸੁਖਬੀਰ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦਾ ਡਿਜ਼ਾਈਨ ਜਾਰੀ

Tuesday, Jul 02, 2019 - 03:29 PM (IST)

ਸੁਖਬੀਰ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦਾ ਡਿਜ਼ਾਈਨ ਜਾਰੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਕਰਤਾਰਪੁਰ ਲਾਂਘੇ ਦਾ ਡਿਜ਼ਾਈਨ ਜਾਰੀ ਕੀਤਾ ਗਿਆ। ਸੁਖਬੀਰ ਨੇ ਦੱਸਿਆ ਕਿ ਇਸ ਦੇ ਲਈ ਭਾਰਤ ਦੀ ਇਕ ਵੱਡੀ ਕੰਪਨੀ ਨੂੰ ਕਾਂਟ੍ਰੈਕਟ ਮਿਲਿਆ ਹੈ। ਉਨ੍ਹਾਂ ਕਿਹਾ ਕਰਤਾਰਪੁਰ ਲਾਂਘੇ ਦਾ ਸਾਰਾ ਖਰਚਾ ਕੇਂਦਰ ਸਰਕਾਰ ਵਲੋਂ ਚੁੱਕਿਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ 20 ਤੋਂ 25 ਫੀਸਦੀ ਹੀ ਪੂਰਾ ਹੋ ਸਕਿਆ ਹੈ।

ਉਨ੍ਹਾਂ ਕਿਹਾ ਕਿ ਸ਼ਾਇਦ ਪਾਕਿਸਤਾਨ ਆਪਣੇ ਵਾਅਦੇ ਤੋਂ ਪਿੱਛੇ ਹਟਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ 'ਚ ਸਿਰਫ 4 ਮਹੀਨੇ ਬਚੇ ਹਨ ਪਰ ਪਾਕਿਸਤਾਨ ਵਲੋਂ ਬਹੁਤ ਘੱਟ ਕੰਮ ਹੋਇਆ ਹੈ।


author

Babita

Content Editor

Related News