ਸੁਖਬੀਰ ਵਲੋਂ ਜ਼ਿਲਾ ਅਕਾਲੀ ਜੱਥੇ ਦੀ ਇਕਾਈ ਦਾ ਐਲਾਨ

12/15/2018 3:48:44 PM

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਸ਼ਹਿਰੀ ਢਾਂਚੇ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਨਵੀਂ ਇਕਾਈ 'ਚ ਸੁਜੀਤ ਸਿੰਘ ਚੀਮਾ, ਤੇਗਾ ਸਿੰਘ ਬਲ, ਅਵਤਾਰ ਸਿੰਘ ਸਬਜ਼ੀ ਮੰਡੀ ਅਤੇ ਕਰਨੈਲ ਸਿੰਘ ਨੂੰ ਸਰਪ੍ਰਸਤ ਬਣਾਇਆ ਗਿਆ ਹੈ। ਉਪ ਪ੍ਰਧਾਨਾਂ 'ਚ ਦਲਜੀਤ ਸਿੰਘ ਬਿੱਟੂ, ਹਰਕੋਮਲਜੀਤ ਸਿੰਘ ਭਾਟੀਆ, ਅਜੀਤ ਸਿੰਘ, ਦਰਸ਼ਨ ਸਿੰਘ ਗੁਲਾਟੀ, ਅਬੈਦ ਹੁਸੈਨ, ਸੁਰਿੰਦਰ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਸਮੇਤ ਹੋਰ ਕਈਆਂ ਦੇ ਨਾਂ ਸ਼ਾਮਲ ਹਨ। ਜਨਰਲ ਸਕੱਤਰ ਦੇ ਤੌਰ 'ਤੇ ਕਮਲਜੀਤ ਸਿੰਘ ਭਾਟੀਆ, ਪਰਮਜੀਤ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਟੀਟੂ, ਪਰਵੇਸ਼ ਟਾਂਗਰੀ, ਕਮਲਜੀਤ ਗਾਂਧੀ, ਅਮਰਜੀਤ ਸਿੰਘ ਕਿਸ਼ਨਪੁਰਾ, ਪਰਮਜੀਤ ਸਿੰਘ ਮਰਵਾਹਾ ਆਦਿ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਕੱਤਰਾਂ 'ਚ ਅਮਰਜੀਤ ਮੰਗਾ, ਕੁਲਦੀਪ ਸਿੰਘ, ਬਾਲ ਕਿਸ਼ਨ, ਹਰਵਿੰਦਰ ਸਿੰਘ ਆਦਿ ਸ਼ਾਮਲ ਹਨ। ਜੁਆਇੰਟ ਸਕੱਤਰਾਂ 'ਚ ਬਲਜੀਤ ਸਿੰਘ ਸੈਣੀ, ਬਲਕਾਰ ਸਿੰਘ, ਫਕੀਰ ਸਿੰਘ, ਹਰਪ੍ਰੀਤ ਸਿੰਘ ਸਚਦੇਵਾ, ਦਮਨਜੀਤ ਸਿੰਘ ਦੇ ਨਾਂ ਸ਼ਾਮਲ ਹਨ।


Babita

Content Editor

Related News