ਸੁਖਬੀਰ ਬਾਦਲ ਨੇ ਵੈਕਸੀਨ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਦੋਸ਼

Thursday, Jun 03, 2021 - 09:14 PM (IST)

ਸੁਖਬੀਰ ਬਾਦਲ ਨੇ ਵੈਕਸੀਨ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਦੋਸ਼

ਚੰਡੀਗੜ੍ਹ/ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਲਾਈਵ ਹੋ ਕੇ ਕੈਪਟਨ ਸਰਕਾਰ ’ਤੇ ਖੂਬ ਨਿਸ਼ਾਨੇ ਵਿੰਨ੍ਹੇ ਗਏ। ਸੁਖਬੀਰ ਬਾਦਲ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਲੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਵੈਕਸੀਨ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਬੀਮਾਰੀ ਤੋਂ ਪੈਸਾ ਕਮਾਉਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਵੈਕਸੀਨ ਪੰਜਾਬ ਸਰਕਾਰ ਖ਼ਰੀਦ ਰਹੀ ਹੈ ਉਹ ਸਿਰਫ਼ 400 ਰੁਪਏ ’ਚ ਖ਼ਰੀਦ ਰਹੀ ਹੈ ਅਤੇ 1060 ਰੁਪਏ ’ਤੇ ਪ੍ਰਾਈਵੇਟ ਹਸਪਤਾਲਾਂ ’ਚ ਵੇਚ ਰਹੀ ਹੈ ਤੇ 660 ਰੁਪਏ ਸਿੱਧੇ ਆਪਣੇ ਖਾਤੇ ’ਚ ਪਾ ਰਹੀ ਹੈ ਤੇ ਅੱਗੇ ਪ੍ਰਾਈਵੇਟ ਹਸਪਤਾਲ ਵਾਲੇ ਇਹ ਹੀ ਵੈਕਸੀਨ ਕੋਈ 1500 ਤੇ ਕੋਈ 1700 ਦੀ ਲਗਾ ਰਿਹਾ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਹ ਮੰਤਰੀ ਦੇ ਕਹਿਣ ਦੇ ਲਾਈਕ ਨਹੀਂ ਹੈ। ਜਿਹੜੀਆਂ ਜਾਨਾਂ ਗਈਆਂ ਹਨ ਉਸ ਦੇ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੈਕਸੀਨ ਦੇ ਰੇਟ ਸਹੀ ਨਾ ਕੀਤੇ ਤਾਂ ਉਹ ਹਾਈਕੋਰਟ ਤੱਕ ਜਾਣਗੇ।

ਇਹ ਵੀ ਪੜ੍ਹੋ:  ਨਵੇਂ ਜ਼ਿਲ੍ਹੇ ਮਾਲੇਰਕੋਟਲਾ ਦੀ ਕਮਾਨ ਬੀਬੀਆਂ ਦੇ ਹੱਥ, ਅੰਮ੍ਰਿਤ ਕੌਰ ਗਿੱਲ ਬਣੇ ਡੀ.ਸੀ.  

ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ’ਤੇ ਵੀ ਨਿਸ਼ਾਨੇ ਸਾਧੇ ਉਨ੍ਹਾਂ ਨੇ ਕਿਹਾ ਕਿ ਇਸ ਮੰਤਰੀ ਨੇ ਨਸ਼ਾ ਕੇਂਦਰ ਸੈਂਟਰ ਖੋਲ੍ਹੇ ਹਨ ਪਰ ਖੁਦ ਹੀ 5 ਕਰੋੜ ਨਸ਼ੇ ਦੀਆਂ ਦਵਾਈਆਂ ਗਾਇਬ ਕਰ ਦਿੱਤੀਆਂ ਅਤੇ ਉਸੇ ਮਹਿਕਮੇ ਦੇ ਕਹਿਣ ’ਤੇ ਇਹ ਗੋਲੀਆਂ ਗਾਇਬ ਹੋਈਆਂ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਅੱਜ ਵੈਕਸੀਨ ਨੂੰ ਲੈ ਕੇ ਪੈਸੇ ਕਮਾਉਣ ਲੱਗ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅੱਜ ਤੱਕ ਇਸ ਤੋਂ ਮਾੜੀ ਸਰਕਾਰ ਨਹੀਂ ਦੇਖੀ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ


author

Shyna

Content Editor

Related News