ਫਿਰੋਜ਼ਪੁਰ ਹਲਕੇ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਸਬੰਧੀ ਕੇਂਦਰੀ ਰੇਲ ਮੰਤਰੀ ਨੂੰ ਮਿਲੇ ਸੁਖਬੀਰ ਬਾਦਲ

Wednesday, Mar 15, 2023 - 03:01 PM (IST)

ਫਿਰੋਜ਼ਪੁਰ ਹਲਕੇ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਸਬੰਧੀ ਕੇਂਦਰੀ ਰੇਲ ਮੰਤਰੀ ਨੂੰ ਮਿਲੇ ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸਾਬਕਾ ਉਪ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਬਕਾਇਆ ਪਏ ਕੰਮਾਂ ਦੇ ਸੰਬੰਧੀ ਮੰਗ ਪੱਤਰ ਦਿੱਤਾ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਕੇਂਦਰੀ ਰੇਲ ਮੰਤਰੀ ਨੇ ਇਹ ਕੰਮ ਜਲਦ ਨੇਪਰੇ ਚਾੜ੍ਹਨ ਦਾ ਵਿਸ਼ਵਾਸ ਦਿਵਾਇਆ ਹੈ। 

ਸੁਖਬੀਰ ਸਿੰਘ ਬਾਦਲ ਨੇ ਮੰਗ ਪੱਤਰ ਦਿੰਦਿਆਂ ਤਲਵੰਡੀ ਭਾਈ ਦੇ ਰੇਲਵੇ ਪੁੱਲ, ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁੱਜਰ ਰੋਡ ਤੇ ਰੇਲਵੇ ਅੰਡਰ ਬ੍ਰਿੱਜ, ਡੰਗਰ ਖੇੜਾ ਪਿੰਡ ’ਚ ਰੇਲਵੇ ਕਰਾਸਿੰਗ, ਅਬੋਹਰ - ਗੰਗਾਨਗਰ ਮਾਰਗ ’ਤੇ ਰੇਲਵੇ ਪੁੱਲ਼, ਬੱਲਮਗੜ੍ਹ ਅਤੇ ਸ੍ਰੀ ਮੁਕਤਸਰ ਸਾਹਿਬ ਵਿਚਕਾਰ ਢੋਆ ਢੁਆਈ ਸਪੈਸ਼ਲ ਲਈ ਪਲੇਟਫਾਰਮ, ਪਿੰਡ ਸੈਦਾਵਾਲੀ ਵਿਖੇ ਰੇਲਵੇ ਕਰਾਸਿੰਗ ਆਦਿ ਮੰਗਾਂ ਸਬੰਧੀ ਮੰਗ ਪੱਤਰ ਦੇਣ ਤੋਂ ਇਲਾਵਾ ਵਿਸਥਾਰ ਪੂਰਵਕ ਇਨ੍ਹਾਂ ਮੰਗਾਂ ’ਤੇ ਗੱਲ ਹੋਈ।


author

Gurminder Singh

Content Editor

Related News