ਸੁਖਬੀਰ ਬਾਦਲ ਖਿਲਾਫ ਸਪੀਕਰ ਨੂੰ ਮੰਦੀ ਸ਼ਬਦਾਵਲੀ ਬੋਲਣ ''ਤੇ ਵਿਧਾਨ ਸਭਾ ''ਚ ਮਤਾ ਪਾਸ

Friday, Jun 23, 2017 - 11:42 AM (IST)

ਚੰਡੀਗੜ੍ਹ : ਸੁਖਬੀਰ ਬਾਦਲ ਵਲੋਂ ਸਪੀਕਰ ਖਿਲਾਫ ਵਰਤੀ ਗਈ ਸ਼ਬਦਾਵਲੀ ਅਤੇ ਇਲੈਕਟ੍ਰਾਨਿਕ ਮੀਡੀਆ 'ਚ ਉਨ੍ਹਾਂ ਨੂੰ 'ਪੱਗੜੀਆਂ ਉਤਾਰਣ ਵਾਲਾ ਸਪੀਕਰ' ਵਰਗੇ ਸ਼ਬਦ ਵਰਤਣ ਦੇ ਖਿਲਾਫ ਸਿਹਤ ਮੰਤਰੀ ਬ੍ਰਹਮ ਮਹਿੰਦਰ ਵਲੋਂ ਸਦਨ 'ਤ ਮਤਾ ਲਿਆਂਦਾ ਗਿਆ ਹੈ, ਜਿਸ ਦੀ ਵਿਸ਼ੇਸ਼ਾ ਅਧਿਕਾਰ ਕੇਮਟੀ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਮਤੇ ਨੂੰ ਸਪੀਕਰ ਨੇ ਪਾਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸਪੀਕਰ ਨੂੰ ਤਾਨਾਸ਼ਾਹ ਕਿਹਾ ਜੋ ਬਹੁਤ ਅਪਮਾਨਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਸਪੀਕਰ ਖਿਲਾਫ ਬਿਆਨਬਾਜ਼ੀ, ਕਰਮਚਾਰੀਆਂ ਦੀ ਕੁੱਟਮਾਰ ਅਤੇ ਸਪੀਕਰ ਦੀ ਕੁਰਸੀ ਨੂੰ ਨਿਸ਼ਾਨਾ ਬਣਾਉਣ 'ਤੇ ਸਪਕੀਰ ਖਿਲਾਫ ਸੁਖਬੀਰ ਬਾਦਲ ਵਲੋਂ ਇਤਰਾਜ਼ਯੋਗ ਸ਼ਬਦਾਵਲੀ ਦੇ ਖਿਲਾਫ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਜਾਵੇ। ਬ੍ਰਹਮ ਮਹਿੰਦਰ ਨੇ ਕਿਹਾ ਕਿ ਸੁਖਬੀਰ ਵਲੋਂ ਜਾਣਬੁੱਝ ਕੇ ਸਦਨ ਦੀ ਉਲੰਘਣਾ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸਦਨ ਮੰਗ ਕਰਦਾ ਹੈ ਕਿ ਸੁਖਬੀਰ ਖਿਲਾਫ ਕਾਰਵਾਈ ਕਰਨ ਲਈ ਮਾਮਲਾ ਵਿਸ਼ੇਸ਼ਾ ਅਧਿਕਾਰ ਕਮੇਟੀ ਨੂੰ ਸੌਂਪਿਆ ਜਾਵੇ। ਇਸ ਮਤੇ ਨੂੰ ਸਪੀਕਰ ਨੇ ਪਾਸ ਕਰ ਦਿੱਤਾ ਹੈ।
 


Related News