ਕੇਜਰੀਵਾਲ ਦੇ ਵੱਜੇ ਤੇ ਬੀਬੀ ਭੱਠਲ ਵਲੋਂ ਮਾਰੇ ਥੱਪੜ ''ਤੇ ਦੇਖੋ ਕੀ ਬੋਲੇ ਸੁਖਬੀਰ ਬਾਦਲ
Tuesday, May 07, 2019 - 06:29 PM (IST)
ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੌਜਵਾਨ ਵਲੋਂ ਮਾਰੇ ਥੱਪੜ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਨੌਜਵਾਨ ਦੇ ਮਾਰੇ ਥੱਪੜ 'ਤੇ ਸੁਖਬੀਰ ਨੇ ਵੱਖ-ਵੱਖ ਬਿਆਨ ਦਿੱਤੇ ਹਨ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਥੱਪੜ ਪੈਣੇ ਆਮ ਗੱਲ ਹੋ ਗਈ ਹੈ ਅਤੇ ਰੋਜ਼ਾਨਾ ਉਸ ਦੇ ਥੱਪੜ ਵੱਜਦੇ ਹਨ। ਸੁਖਬੀਰ ਮੁਤਾਬਕ ਕੇਜਰੀਵਾਲ ਨੂੰ ਥੱਪੜ ਉਸ ਦੇ ਕੰਮ ਸਦਕਾ ਪੈ ਰਹੇ ਹਨ, ਕੇਜਰੀਵਾਲ ਨੇ ਲੋਕਾਂ ਨਾਲ ਝੂਠ ਹੀ ਇੰਨਾ ਬੋਲਿਆ ਹੈ ਕਿ ਹੁਣ ਲੋਕ ਥੱਪੜ ਮਾਰ ਕੇ ਆਪਣੀ ਭੜਾਸ ਕੱਢ ਰਹੇ ਹਨ।
ਇਸ ਦੇ ਨਾਲ ਬੀਤੇ ਦਿਨੀਂ ਲਹਿਰਾਗਾਗਾ ਵਿਖੇ ਚੋਣ ਸਮਾਗਮ ਦੌਰਾਨ ਨੌਜਵਾਨ ਵਲੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸਵਾਲ ਪੁੱਛਣ ਬਦਲੇ ਮਾਰੇ ਗਏ ਥੱਪੜ ਨੂੰ ਕਾਂਗਰਸ ਦੀ ਬੌਖਲਾਹਟ ਕਰਾਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਝੂਠੀ ਸਹੁੰ ਖਾ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਜਦੋਂ ਲੋਕ ਕਾਂਗਰਸ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਦੇ ਹਨ ਤਾਂ ਇਹ ਉਨ੍ਹਾਂ ਨਾਲ ਕੁੱਟਮਾਰ ਕਰਕੇ ਗੁੰਡਾਗਰਦੀ ਕਰਦੇ ਹਨ।