ਸੁਖਬੀਰ ਨੇ ਕਿਹਾ ''ਸਿਟ'' ਫਰਾਡ ਸਾਨੂੰ ਕੋਈ ਪਰਵਾਹ ਨਹੀਂ

Friday, Feb 22, 2019 - 07:01 PM (IST)

ਸੁਖਬੀਰ ਨੇ ਕਿਹਾ ''ਸਿਟ'' ਫਰਾਡ ਸਾਨੂੰ ਕੋਈ ਪਰਵਾਹ ਨਹੀਂ

ਸਮਰਾਲਾ (ਗਰਗ, ਬੰਗੜ) : ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਬਣਾਈ ਗਈ 'ਸਿਟ' ਪੂਰੀ ਤਰ੍ਹਾਂ ਫਰਾਡ ਹੈ ਅਤੇ ਸਾਨੂੰ ਇਸ ਸਿਟ ਦੀ ਕਾਰਵਾਈ ਦੀ ਕੋਈ ਪਰਵਾਹ ਨਹੀਂ ਹੈ। ਸੁਖਬੀਰ ਸ਼ੁੱਕਰਵਾਰ ਨੂੰ ਇਥੇ ਵਰਕਰ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਉਨਾਂ ਕਿਹਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਪੇਸ਼ ਕੀਤੀ ਰਿਪੋਰਟ ਪੂਰੀ ਤਰ੍ਹਾਂ ਝੂਠੀ ਹੈ, ਉਸੇ ਤਰ੍ਹਾਂ ਸਿਟ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਕੁਝ ਮੰਤਰੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਜਦੋਂ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਸ਼ੰਕਾ ਬਾਰੇ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਬਦਲਾ ਲੈਣ ਲਈ ਕੈਪਟਨ ਸਰਕਾਰ ਭਾਵੇਂ ਜੋ ਮਰਜ਼ੀ ਕਰ ਲਵੇ ਸ਼੍ਰੋਮਣੀ ਅਕਾਲੀ ਦਲ ਕਿਸੇ ਗੱਲ ਤੋਂ ਨਹੀਂ ਡਰਦਾ।


author

Gurminder Singh

Content Editor

Related News