ਸੁਖਬੀਰ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

11/04/2020 4:11:16 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਦਲ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਪਾਰਟੀ ਦੇ 18 ਸੀਨੀਅਰ ਆਗੂਆਂ ਨੂੰ (ਦਿਹਾਤੀ) ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਅਤੇ 5 ਸੀਨੀਅਰ ਆਗੂਆਂ ਨੂੰ (ਸ਼ਹਿਰੀ) ਪ੍ਰਧਾਨ ਬਣਾਇਆ ਗਿਆ ਹੈ। ਜਿਨ੍ਹਾਂ ਸੀਨੀਅਰ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਸੁਰਜੀਤ ਸਿੰਘ ਰੱਖੜਾ ਪਟਿਆਲਾ (ਦਿਹਾਤੀ), ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ (ਦਿਹਾਤੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਤਰਨ ਤਾਰਨ, ਵੀਰ ਸਿੰਘ ਲੋਪੋਕੇ ਅੰਮ੍ਰਿਤਸਰ (ਦਿਹਾਤੀ), ਗੁਰਪ੍ਰਤਾਪ ਸਿੰਘ ਟਿੱਕਾ ਅੰਮ੍ਰਿਤਸਰ (ਸ਼ਹਿਰੀ), ਮਨਤਾਰ ਸਿੰਘ ਬਰਾੜ ਫਰੀਦਕੋਟ, ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ (ਦਿਹਾਤੀ), ਕੁਲਵੰਤ ਸਿੰਘ ਮੰਨਣ ਜਲੰਧਰ (ਸ਼ਹਿਰੀ), ਕੰਵਰਜੀਤ ਸਿੰਘ ਰੋਜੀ ਬਰਕੰਦੀ ਸ਼੍ਰੀ ਮੁਕਤਸਰ ਸਾਹਿਬ, ਇਕਬਾਲ ਸਿੰਘ ਝੁੰਦਾ ਸੰਗਰੂਰ (ਦਿਹਾਤੀ), ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਵਰਦੇਵ ਸਿੰਘ ਮਾਨ ਫਿਰੋਜ਼ਪੁਰ (ਦਿਹਾਤੀ), ਤੀਰਥ ਸਿੰਘ ਮਾਹਲਾ ਮੋਗਾ (ਦਿਹਾਤੀ), ਜਗਦੀਪ ਸਿੰਘ ਚੀਮਾ ਫਹਿਤਗੜ ਸਾਹਿਬ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ :  ਕਿਸਾਨੀ ਮਸਲੇ 'ਤੇ ਕੈਪਟਨ ਦੀ 'ਸੱਜੀ ਤੇ ਖੱਬੀ' ਬਾਂਹ ਬਣੇ ਢੀਂਡਸਾ ਤੇ ਖਹਿਰਾ (ਤਸਵੀਰਾਂ)

ਇਸੇ ਤਰ੍ਹਾਂ ਬਲਕਾਰ ਸਿੰਘ ਬਰਾੜ ਨੂੰ ਬਠਿੰਡਾ (ਦਿਹਾਤੀ), ਬਾਬਾ ਟੇਕ ਸਿੰਘ ਧਨੌਲਾ ਬਰਨਾਲਾ (ਦਿਹਾਤੀ), ਗੁਰਚਰਨ ਸਿੰਘ ਗਰੇਵਾਲ ਪੁਲਸ ਜ਼ਿਲ੍ਹਾ ਜਗਰਾਉਂ, ਬੁੱਧ ਸਿੰਘ ਬਲਾਕੀਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਚਰਨਜੀਤ ਸਿੰਘ ਕਾਲੇਵਾਲ ਮੋਹਾਲੀ (ਦਿਹਾਤੀ), ਕੰਵਲਜੀਤ ਸਿੰਘ ਰੂਬੀ ਮੋਹਾਲੀ (ਸ਼ਹਿਰੀ), ਸ. ਗੁਰਮੇਲ ਸਿੰਘ ਮਾਨਸਾ (ਦਿਹਾਤੀ), ਸ਼੍ਰੀ ਪ੍ਰੇਮ ਕੁਮਾਰ ਨੂੰ ਮਾਨਸਾ (ਸ਼ਹਿਰੀ) ਅਤੇ ਸ਼੍ਰੀ ਅਸ਼ੋਕ ਕੁਮਾਰ ਅਨੇਜਾ ਨੂੰ ਫਾਜਲਿਕਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ। ਬਾਦਲ ਨੇ ਦੱਸਿਆ ਕਿ ਹਰਦੀਪ ਸਿੰਘ ਬੁਟੇਰਲਾ ਨੂੰ ਚੰਡੀਗੜ• (ਯੂ.ਟੀ) ਦਾ ਦੁਬਾਰਾ ਤੋਂ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ :  ਦਿੱਲੀ ਪੁਲਸ ਨਾਲ ਖਹਿਬੜਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ


Gurminder Singh

Content Editor

Related News