ਸੁਖਬੀਰ ਬਾਦਲ ਧਰਨੇ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ : ਧਰਮਸੋਤ

Friday, Dec 13, 2019 - 04:28 PM (IST)

ਸੁਖਬੀਰ ਬਾਦਲ ਧਰਨੇ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ : ਧਰਮਸੋਤ

ਨਾਭਾ (ਜੈਨ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਥੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਬਾਦਲਾਂ ਨੇ ਪਿਛਲੇ 10 ਸਾਲਾਂ ਦੌਰਾਨ ਰੇਤ ਮਾਫੀਆ ਦੇ ਪਿਤਾਮਾ ਬਣ ਕੇ ਪਹਾੜ ਵੀ ਖੋਦ-ਖੋਦ ਕੇ ਖਤਮ ਕਰ ਦਿੱਤੇ ਸਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਚਿੱਟੇ ਨਸ਼ੇ ਲਈ ਮਜਬੂਰ ਕੀਤਾ ਪਰ ਹੁਣ ਸਮਝ ਤੋਂ ਬਾਹਰ ਹੈ ਕਿ ਸੁਖਬੀਰ ਬਾਦਲ ਕਿਹੜੇ ਮੂੰਹ ਨਾਲ ਧਰਨੇ ਦੇ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਧਰਨੇ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲਵੇ। 

ਸੁਖਦੇਵ ਸਿੰਘ ਢੀਂਡਸਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੇ ਲੰਬਾ ਸਮਾਂ ਸੂਬੇ ਵਿਚ ਮੰਤਰੀ ਫਿਰ ਕੇਂਦਰੀ ਮੰਤਰੀ ਅਤੇ ਹੁਣਰਾਜ ਸਭਾ ਮੈਂਬਰ ਵਜੋਂ ਕੰਮ ਕੀਤਾ। ਬੇਟਾ ਸੂਬੇ ਦਾ ਖਜ਼ਾਨਾ ਮੰਤਰੀ ਰਿਹਾ। ਕਦੇ ਢੀਂਡਸਾ ਅਕਾਲੀ ਦਲ ਤੋਂ ਵੱਖ ਹੋਣ ਦੀ ਗੱਲ ਕਰਦਾ ਹੈ ਅਤੇ ਕਦੇ ਬਾਦਲਾਂ ਨਾਲ ਸਹਿਮਤ ਹੋ ਜਾਂਦਾ ਹੈ। ਢੀਂਡਸਾ ਤੇ ਬਾਦਲ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਸੱਚਾ ਕੌਣ ਅਤੇ ਝੂਠਾ ਕੌਣ ਹੈ? ਬ੍ਰਹਮਪੁਰਾ ਤੇ ਬੀਰ ਦਵਿੰਦਰ ਸਿੰਘ ਆਪਣੀ ਡਫਲੀ ਵਜਾ ਰਹੇ ਹਨ। ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ।


author

Gurminder Singh

Content Editor

Related News