ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ ਲੁਫਥਾਂਸਾ ਏਅਰਲਾਈਨਜ਼ ’ਚ ਬੈਠੇ ਯਾਤਰੀਆਂ ਨੇ ਦੱਸੀ ਪੂਰੀ ਘਟਨਾ
Tuesday, Sep 20, 2022 - 06:33 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ੇ ਦੀ ਹਾਲਤ ਵਿਚ ਲੁਫਥਾਂਸਾ ਏਅਰਲਾਈਨਜ਼ ਦੀ ਫਲਾਈਟ ’ਚੋਂ ਉਤਾਰੇ ਜਾਣ ਦੇ ਮਾਮਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਸਿਰ ’ਤੇ ਪੂਰਾ ਸੂਬਾ ਹੁੰਦਾ ਹੈ, ਮੁੱਖ ਮੰਤਰੀ ਦੀ ਬੇਇਜ਼ਤੀ ਪੂਰੇ ਸੂਬੇ ਦੇ ਬੇਇਜ਼ਤੀ ਹੁੰਦੀ ਹੈ, ਇਕ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠਾ ਵਿਅਕਤੀ ਜੇ ਅਜਿਹੀ ਹਰਕਤ ਕਰਦਾ ਹੈ ਤਾਂ ਇਹ ਮੰਦਭਾਗਾ ਹੈ, ਲਿਹਾਜ਼ਾ ਨੈਤਿਕਤਾ ਦੇ ਆਧਾਰ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੁਖਬੀਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਗਵੰਤ ਮਾਨ ਨੂੰ ਸ਼ਰਾਬ ਦੀ ਵਧੇਰੇ ਮਾਤਰਾ ਕਾਰਣ ਜਹਾਜ਼ ’ਚੋਂ ਉਤਾਰੇ ਜਾਣ ਦੀ ਘਟਨਾ ਦਾ ਪਤਾ ਲੱਗਾ ਤਾਂ ਪਹਿਲਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਨੇ ਭਰੋਸੇਯੋਗ ਸੂਤਰ ਤੋਂ ਪਤਾ ਕੀਤਾ ਤਾਂ ਇਹ ਘਟਨਾ ਸੱਚੀ ਨਿਕਲੀ।
ਇਹ ਵੀ ਪੜ੍ਹੋ : ਹਰਿਆਣਾ ਗੁਰਦੁਆਰਾ ਕਮੇਟੀ ’ਤੇ SC ਦਾ ਫ਼ੈਸਲਾ ਸਿੱਖ ਵਿਰੋਧੀ, ਦਾਦੂਵਾਲ ਏਜੰਸੀਆਂ ਦਾ ਬੰਦਾ : ਸੁਖਬੀਰ ਬਾਦਲ
ਸੁਖਬੀਰ ਨੇ ਕਿਹਾ ਕਿ ਉਸ ਸਮੇਂ ਜਹਾਜ਼ ਵਿਚ ਸਫਰ ਕਰਨ ਵਾਲੇ ਦੋ ਲੋਕ ਉਨ੍ਹਾਂ ਦੇ ਜਾਣਕਾਰ ਸਨ ਜਿਨ੍ਹਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਭਗਵੰਤ ਮਾਨ ਡਿੱਗ ਰਹੇ ਸਨ, ਮਾਨ ਨਾਲ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਸੁਰੱਖਿਆ ਅਮਲਾ ਸੀ। ਪਹਿਲਾਂ ਉਹ ਸਿੱਧੇ ਪਹਿਲੀ ਸੀਟ ’ਤੇ ਆ ਕੇ ਬੈਠ ਗਏ ਤਾਂ ਏਅਰ ਹੋਸਟਸ ਨੇ ਕਿਹਾ ਕਿ ਤੁਹਾਡੀ ਸੀਟ ਪਿੱਛੇ ਹੈ ਤਾਂ ਭਗਵੰਤ ਮਾਨ ਜਹਾਜ਼ ਵਿਚ ਡਿੱਗਦੇ-ਡਿੱਗਦੇ ਆਪਣੀ ਸੀਟ ਤੱਕ ਪਹੁੰਚੇ ਤਾਂ ਏਅਰ ਹੋਸਟਸ ਨੇ ਇਸ ਦੀ ਸ਼ਿਕਾਇਤ ਕੈਪਟਨ ਨੂੰ ਕੀਤੀ ਅਤੇ ਦੱਸਿਆ ਕਿ ਇਕ ਯਾਤਰੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਤਾਂ ਕੈਪਟਨ ਨੇ ਦੇਖਿਆ ਕਿ ਭਗਵੰਤ ਮਾਨ ਦੀ ਹਾਲਾਤ ਬੁਰੀ ਹੈ। ਇਸ ’ਤੇ ਕੈਪਟਨ ਨੇ ਉਨ੍ਹਾਂ ਨੂੰ ਜਹਾਜ਼ ’ਚੋਂ ਉਤਰ ਜਾਣ ਲਈ ਕਿਹਾ। ਇਸ ’ਤੇ ਮਾਨ ਦੇ ਅਫਸਰਾਂ ਨੇ ਦੱਸਿਆ ਕਿ ਇਹ ਮੁੱਖ ਮੰਤਰੀ ਹਨ ਪਰ ਕੈਪਟਨ ਨੇ ਕਿਹਾ ਸਾਰਿਆਂ ਲਈ ਇਕ ਹਨ। ਇਸ ਦੌਰਾਨ ਲਗਭਗ ਡੇਢ ਘੰਟਾ ਜਹਾਜ਼ ਨੂੰ ਰੋਕੀ ਰੱਖਿਆ।
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਦੇ ਪੈਂਤੜੇ ’ਚ ਫਸੇ ਕੈਪਟਨ, ਭਾਜਪਾ ’ਚ ਸ਼ਮੂਲੀਅਤ ਦੇ ਐਨ ਮੌਕੇ ਕਈ ਲੀਡਰਾਂ ਨੇ ਪੈਰ ਖਿੱਚੇ ਪਿਛਾਂਹ
ਸੁਖਬੀਰ ਨੇ ਕਿਹਾ ਕਿ ਜੇ ਭਗਵੰਤ ਮਾਨ ’ਚ ਥੋੜੀ ਜਿਹੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਹਿਲਾ ਦਮਦਮਾ ਸਾਹਿਬ, ਫਿਰ ਪਾਰਲੀਮੈਂਟ ਵਿਚ ਸ਼ਰਾਬ ਪੀ ਕੇ ਗਏ, ਜਿੱਥੇ ਸਾਥੀ ਐੱਮ.ਪੀਜ਼ ਨੇ ਇਸ ਦੀ ਬਕਾਇਦਾ ਸ਼ਿਕਾਇਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜਾ ਇਨਸਾਨ ਆਪਣੀ ਮਾਂ ਦੀ ਸਹੁੰ ਖਾ ਕੇ ਮੁੱਕਰ ਸਕਦਾ ਹੈ, ਉਸ ’ਤੇ ਕੌਣ ਯਕੀਨ ਕਰ ਸਕਦਾ ਹੈ। ਇਹੋ ਜਿਹੇ ਇਨਸਾਨ ਨੂੰ ਮੁੱਖ ਮੰਤਰੀ ਬਣਾ ਕੇ ਵੱਡੀ ਗ਼ਲਤੀ ਕੀਤੀ ਗਈ ਹੈ। ਸੁਖਬੀਰ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।